ਕ੍ਰਿ. ਵਿ- ਲੈਜਾਕੇ. ਖੜਿ ਦਰਗਹਿ ਪੈਨਾਈਐ.” (ਸ੍ਰੀ ਮਃ ੧) ਦੇਖੋ
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਖੜਿ[ਕ੍ਰਿ:। ਪੰਜਾਬੀ, ਖੜਨਾ=ਲੈ ਜਾਣਾ] ੧. ਲੈ ਜਾ ਕੇ। ਯਥਾ- ‘ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ’ (੨੧), ਲੈ ਜਾ ਕੇ ਦਰਗਾਹ ਵਿੱਚ ਪਹਿਨਾਏ ਜਾਂਦੇ ਹਨ, ਜਿਨ੍ਹਾਂ ਦੇ ਮੂੰਹ ਵਿੱਚ ਹਰੀ ਨਾਮ ਦਾ ਨਿਵਾਸ ਹੈ, ਭਾਵ ਪ੍ਰਤਿਸ਼੍ਹ੍ਹਠਤ ਕੀਤੇ ਜਾਂਦੇ ਹਨ। ੨. [ਸੰ:। ਪੁ: ਪੰਜਾਬੀ] ਖੇਤੀ, ਭਾਵ ਉਮਰ। ਯਥਾ- ‘ਖੜੁ ਪਕੀ ਕੁੜਿ ਭਜੈ ਬਿਨਸੈ’ (੭੬), (ਬੁਢਾਪੇ ਦੀ) (ਖੜ) ਪੈਲੀ ਜਦ ਪੱਕਦੀ ਹੈ ਤਦ (ਕੁੜਿ) ਕੁਬੀ ਹੋ ਕੇ ਭੱਜਦੀ ਹੈ (ਭਾਵ ਮੰਜੇ ‘ਤੇ ਪੈ ਜਾਂਦਾ ਹੈ) ਫੇਰ ਬਿਨਸ ਜਾਂਦੀ ਹੈ। ੩. ਘਾਹ। ਯਥਾ- ‘ਖੜ ਰਤਨ ਜੜਾਵੀ’ (੩੨੨), (ਖਟ ਸੰਪਦਾ ਜਾਂ ਵੈਰਾਗ ਰੂਪੀ) ਘਾਹ ਨਾਲ ਬੁਧਿ ਰੂਪ ਭੂਮੀ ਜੜੀ ਹੋਈ ਸ਼ੋਭਨੀਕ ਹੁੰਦੀ ਹੈ। ਤਥਾ-’ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ’ (੪੮੯), ਭਾਵ ਮਨੁੱਖ ਨਾਲੋਂ ਜੋ ਨਾਮ ਤੋਂ ਬਾਂਝ ਹੈ, ਪਸ਼ੂ ਹੀ ਚੰਗੇ ਹਨ ਜੋ ਘਾਸ ਖਾ ਕੇ ਦੁੱਧ ਦਿੰਦੇ ਹਨ। ੩੬੧