[email protected]

ਗੁਰਮੁਖੀ ਵਰਣਮਾਲਾ (ਪੈਂਤੀ) ਦਾ ਅੱਠਵਾਂ ਅੱਖਰ ਹੈ। ਪੰਜਵਾਂ ਵ੍ਯੰਜਨ ਹੈ। ਕਵਰਗ ਦਾ ਤੀਸਰਾ ਅੱਖਰ ਹੈ। ਸੰਸਕ੍ਰਿਤ-»-ਤੇ ਫ਼ਾਰਸੀ ਦਾ ‘ਗਾਫ਼’ ਇਸੇ ਦੀ ਅਵਾਜ਼ ਰੱਖਦੇ ਹਨ, ਪਰ ਅਰਬੀ ਦਾ ਇਸ ਤੋਂ ਨਰਮ ਅਵਾਜ਼ ਰੱਖਦਾ ਹੈ; ਸੋ ਵਯੁਤਪਤੀਆਂ ਵਿੱਚ ਅਸੀਂ ਇਸ ਨੂੰ ਗਗੇ ਹੇਠ ਬਿੰਦੀ ਲਾ ਕੇ ਵਰਤਾਂਗੇ ‘ਗ਼’। ਅਰਬੀ ਦਾ ‘ਗ਼ੁੱਸਾ’ ਗ਼ੈਨ ਨਾਲ ਲਿਖੀਦਾ ਹੈ, ਅਸੀਂ ਉਸ ਨੂੰ -ਗ਼- ਨਾਲ ਲਿਖ੍ਯਾ ਹੈ। ੩੬੨ ਸੰਸਕ੍ਰਿਤ ਦਾ Ò™æÓ ਅੱਖਰ ਵੀ ਪੰਜਾਬੀ ਵਿੱਚ ‘ਗ’ ਨਾਲ ਲਿਖੀਦਾ ਹੈ, ਜੈਸੇ ਸਰਬੱਗ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਈਂ ਇਸ ਨੂੰ ‘ਗ੍ਹ੍ਹ’ ਕਰਕੇ ਭੀ ਲਿਖ੍ਯਾ ਹੈ। ਪੰਜਾਬੀ ਵਾਲੇ ਸੰਸਕ੍ਰਿਤ-ਗ੍ਯ-ਨੂੰ ਜਜੇ ਦੀ ਤਖ਼ਤੀ ਵਿੱਚ ਨਹੀਂ ਦੱਸਦੇ, ਕਿਉਂਕਿ ਬੋਲਚਾਲ ਪੰਜਾਬੀ ਵਿੱਚ ਇਸ ਦਾ ਉਚਾਰਨ-ਗਗੇ+ਯਯੇ-ਵਾਂਙੂੰ ਹੁੰਦਾ ਹੈ। ਕੋਸ਼ ਦੀਆਂ ਵਿਤਪਤੀਆਂ ਵਿੱਚ ਸੰਸਕ੍ਰਿਤ, ਦੇ Ò™æÓ ਨੂੰ ਅਸੀਂ -ਗ੍ਯ-ਕਰਕੇ ਹੀ ਲਿਖਾਂਗੇ, ਜਿਹਾ ਕੁ ™ææÌ =ਗ੍ਯਾਤ। ਸੰਸਕ੍ਰਿਤ ਵਿੱਚ ਆਏ ਕਈ ਪਦਾਂ ਦੇ ਅਖ਼ੀਰ ਵਿੱਚ ‘ਗ’ ਹੁੰਦਾ ਹੈ, ਇਸ ‘ਗ’ ਦਾ ਅਰਥ ਹੁੰਦਾ ਹੈ ਜਾਣਾ, ਜਿਵੇਂ ਖਗ। ਖ (=ਅਕਾਸ਼, ਗ=ਜੋ ਜਾਵੇ=ਪੰਛੀ)। ਯਥਾ- ‘ਖਗਤਨ ਮੀਨਤਨ’ (੧੨੬੯)। ਇਸੀ ਤਰ੍ਹਾਂ ਜਿਨ੍ਹਾਂ ਪਦਾਂ ਦੇ ਅੰਤ ਸੰਸਕ੍ਰਿਤ ਦਾ ‘ਗ੍ਯ’ ਹੁੰਦਾ ਹੈ, ਪੰਜਾਬੀ ਵਿੱਚ ‘ਗ’ ਲਿਖੀਦਾ ਹੈ। ‘ਗ’ ਦੇ ਓਥੇ ਜਾਣਨਾ ਅਰਥ ਹੁੰਦੇ ਹਨ ਜਿਕੂੰ ਸਰਬ+ਗ੍ਯ=ਸਰਬੱਗ=ਸਭ ਕੁਛ ਜਾਣਨ ਵਾਲਾ। ਇਸੀ ਤਰ੍ਹਾਂ ਗੁਣੱਗ੍ਯ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਸਰ ਥਾਈਂ ਸਰਬੱਗ, ਗੁਣੱਗ ਨੂੰ ‘ਸਰਬਗ’ ਤੇ ‘ਗੁਣਗ੍ਯ’ ਕਰਕੇ ਵੀ ਲਿਖ੍ਯਾ ਹੈ, ਇਸ ਤੋਂ ਸਪੱਸ਼ਟ ਪਤਾ ਲੱਗ ਜਾਂਦਾ ਹੈ ਕਿ ਇਹ ‘ਗ੍ਯ’ ਹੈ ਅਰ ਇਸ ਦਾ ਅਰਥ ਜਾਣਨਾ ਹੈ। ‘ਗ੍ਯ’ ਨੂੰ ਗੁਰਬਾਣੀ ਵਿੱਚ ‘ਗੇ’ ਵੀ ਲਿਖਿਆ ਹੈ। ਯਥਾ- ‘ਹੇ ਜਿਹਬੇ ਹੇ ਰਸਗੇ’ (੧੩੫੯), ਪੰਜਾਬੀ ਵਿੱਚ ‘ਗ’ ਕਦੇ ਸਿਆਰੀ ਯਾ ਔਂਕੜ ਨਾਲ ਲੈ ਕੇ ਭਵਿੱਖ੍ਯਤ ਦੇ ਅਰਥ ਦੇਂਦਾ ਹੈ, ਇਸ ਸੂਰਤ ਵਿੱਚ ਇਹ ‘ਗਾ’ ਦਾ ਸੰਖੇਪ ਜਾਪਦਾ* ਹੈ। ਯਥਾ- ‘ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ’ (੪੦੨)। *ਸੰਸਕ੍ਰਿਤ ਵਿੱਚ ਗ੍ਯਾ ਅੱਖਰ ਜ+ਞ ਦੇ ਮਿਲਣ ਤੋਂ ਬਣਿਆ ਮੰਨੀਦਾ ਹੈ, ਪਰ ਇਸ ਦਾ ਇਹ ਉਚਾਰਣ ਜਿਸ ਤੋਂ ਆਪਣੇ ਮਾਪਿਆਂ ਦਾ ਪਤਾ ਦੇਵੇ, ਕ੍ਰੀਬਨ ਲੋਪ ਹੋ ਚੁੱਕਾ ਜਾਪਦਾ ਹੈ। ਆਮ ਬੋਲਚਾਲ ਵਿੱਚ ਸੰਸਕ੍ਰਿਤ ਪੜ੍ਹੇ ਵੀ ਗਯਾ ਯਾ ਰਤਾ ਕੁ ਕੋਮਲ ਅਵਾਜ਼ ਵਿੱਚ ਇਸ ਨੂੰ ਉਚਾਰਦੇ ਹਨ। ਕਈ ਅੰਗਰੇਜ਼ੀ ਲਿਖਾਰੀ ਜ+ਞ ਲਿਖਣ ਦਾ ਯਤਨ ਕਰਦੇ ਹਨ, ਪਰ ਉਚਾਰਣ ਠੀਕ ਨਹੀਂ ਉਤਰਦਾ। ਜਿਹਾ ਕੁ ਜਗ੍ਯਾਸੂ ਨੂੰ ਜਜਞਾਸੂ ਲਿਖਣਾ, ਪਰ ਜਜਞਾਸੂ ਉਚਾਰਣ ਸ਼ੁੱਧ ਨਹੀਂ ਹੈ। ਗੁਰਮੁਖੀ ਵਰਣਮਾਲਾ ਉਚਾਰਨਾ ਨੂੰ ਦੱਸਣ ਦੀ ਵਿਸ਼ੇਸ਼ਤਾ ਵੱਲ ਰਹਿੰਦੀ ਹੈ, ਇਸ ਕਰਕੇ ਪਦਾਂ ਦੇ ਅਸਲੇ ਦਾ ਖ਼੍ਯਾਲ ਘੱਟ ਰੱਖਦੀ ਹੈ। ਇਕ ਹੋਰ ਵੀਚਾਰ ਵੀ ਹੈ ਕਿ ਸੰਸਕ੍ਰਿਤ ਵਿੱਚ ਗ+ਯ ਦਾ ਮਿਲਵਾਂ ਵਰਤਾਉ ਨਜ਼ਰ ਨਹੀਂ ਪੈਂਦਾ। ਗ+ਯ ਦੀ ਅਵਾਜ਼ ਓਹ ‘™æ’ ਤੋਂ ਹੀ ਲੈਂਦੇ ਹਨ। ਇਸ ਕਰਕੇ ‘™æ’ ਦੇ ਥਾਂ ਸਾਡਾ-ਗ੍ਯ-ਸੰਕੇਤ ਕਿਸੇ ਭੁਲੇਖੇ ਵਿੱਚ ਨਹੀਂ ਪਾਵੇਗਾ, ਜਿਥੇ ਗ੍ਯ ਹੈ ਉਹ Ò™æÓ ਦਾ ਹੀ ਵਾਚਕ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found