[ਕ੍ਰਿ:। ਪੰਜਾਬੀ, ਜਾਣਾ ਦਾ ਭੂਤਕਾਲ, ਗਿਆ, ਗਇਆ] ੧. ਗਿਆ। ਯਥਾ- ‘ਅਖੀ ਮੀਟਿ ਪਵਾਰਿ ਗਇਆ’ (੧੪੬)। ੨. [ਕ੍ਰਿ:। ਪੰਜਾਬੀ, ਜਾਣਾ ਦਾ ਭੂਤਕਾਲ, ਗਿਆ, ਗਇਆ] ਚਲਾ ਗਿਆ, ਭਾਵ ਨਾਸ਼ ਹੋਇਆ। ਯਥਾ- ‘ਗਇਆ ਨ ਆਵੈ’ (੯੩੨), (ਗ੍ਯਾਨ ਕਰ ਅਗ੍ਯਾਨ) ਨਾਸ਼ ਹੋਇਆ (ਫੇਰ ਗ੍ਯਾਨੀ ਦੇ ਮਨ ਵਿੱਚ) ਨਹੀਂ ਆਂਵਦਾ। ੩. [ਸੰਸਕ੍ਰਿਤ, ਗਯਾ] ਗਯਾ ਤੀਰਥ ਦਾ ਨਾਉਂ ਹੈ, ਜੋ ਬਿਹਾਰ ਦੇਸ਼ ਵਿੱਚ ਹੈ, ਹਿੰਦੂ ਇਥੇ ਜਾਂਦੇ ਹਨ ਤੇ ਪਿੰਡ ਭਰਾ ਕੇ ਪਿੱਤਰਾਂ ਦੀ ਗਤੀ ਕਰਦੇ ਹਨ। ਇਹ ਤੀਰਥ ਗਯਾ ਨਾਮੇਂ ਰਾਜ ਰਿਸ਼ੀ ਦੇ ਨਾਮ ‘ਤੇ ਹੈ। ਕਈ ਕਹਿੰਦੇ ਹਨ ਕਿ ਗਯਾ ਨਾਮੇਂ ਅਸੁਰ ਨੂੰ ਦੇਵਤਿਆਂ ਏਥੇ ਪ੍ਰਾਜੈ ਕੀਤਾ ਸੀ। ਬੁਧ ਜੀ ਨੂੰ ਗ੍ਯਾਨ ਏਥੇ ਹੀ ਹੋਇਆ ਸੀ। ਯਥਾ- ‘ਗੰਗਾ ਗਇਆ ਗੋਦਾਵਰੀ’ (੧੧੯੫)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ