[ਸੰ:। ਸੰਸਕ੍ਰਿਤ, ਗੋ। ਪੰਜਾਬੀ, ਗਊ, ਗਾਂ। ਹਿੰਦੀ, ਗਾਇ, ਗਊ] ਗਾਂ, ਗਊ। ਇਕ ਚੌਪਾਇਆ ਜੋ ਦੁੱਧ ਪਿਲਾਉਣ ਵਾਲੇ ਜੰਤੂਆਂ ਦੀ ਭਾਂਤ ਵਿੱਚੋਂ ਹੈ, ਜਿਸ ਦਾ ਦੁੱਧ ਮਨੁੱਖ ਦੇ ਪੀਣ ਲਈ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ ਹੈ। ਯਥਾ- ‘ਗਊ ਕਉ ਚਾਰੇ ਸਾਰਦੂਲੁ’ (੮੯੮), (ਸ਼ੁਧ ਅਹੰਕਾਰ ਰੂਪ) ਸ਼ੇਰ (ਬੁਧੀ ਰੂਪੀ) ਗਊ ਨੂੰ (ਉਤਮ ਪਾਸੇ) ਚਾਰਦਾ ਹੈ। ਇਸ ਤੋਂ ਅੱਗੇ ਲਿਖ੍ਯਾ ਹੈ-’ਕਉਡੀ ਕਾ ਲਖ ਹੂਆ ਮੂਲੁ’ (੮੯੮), ਜੀਵ ਜੋ ਕਉਡੀ ਦਾ ਸੀ, ਸਿਮਰਨ ਕਰ ਕੇ ਲੱਖਾਂ ਦਾ ਹੋ ਗਿਆ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ