[ਸੰ:। ਸੰਸਕ੍ਰਿਤ। ਪੰਜਾਬੀ ਘਟ] ੧. ਘੜਾ। ੨. ਸਰੀਰ। ਯਥਾ- ‘ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ’ (੪੭੮)। ੩. ਦਿਲ, ਮਨ, ਹਿਰਦਾ। ਯਥਾ- ‘ਘਟ ਮਹਿ ਸਿੰਧੁ ਕੀਓ ਪਰਗਾਸੁ’ (੯੦੦), ਹਿਰਦੇ ਵਿੱਚ (ਸਮੁੰਦਰ ਰੂਪ ਪ੍ਰਮਾਤਮਾ) ਨੇ ਪ੍ਰਕਾਸ਼ ਕੀਤਾ ਹੈ। ਤਥਾ-’ਅੰਮ੍ਰਿਤ ਬਾਣੀ ਘਟ ਤੇ ਉਚਰਉ’ (੬੯੩)। ਦੇਖੋ, ‘ਘਟ ਕੇ ਘਾਟ’ ੪. [ਪੰਜਾਬੀ, ਘਟਣਾ=ਥੋੜ੍ਹਾ ਹੋਣਾ] ਥੋੜ੍ਹਾ, ਕਮ। ਯਥਾ- ‘ਘਟਿ ਨ ਕੋਈ ਆਖੈ’ (੪੬੯)। ੫. ਰਸਤਾ। ਦੇਖੋ, ‘ਘਟਿ ਅਵਘਟ’ ੬. ਘੜ ਹੋ ਰਹੀ ਹੈ। ਦੇਖੋ, ‘ਘਟਿ ਹਰਿ ਘਾਟ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ