ਇਹ ਛੰਦ, ‘ਕਬਿੱਤ’ ਦਾ ਹੀ ਇੱਕ ਰੂਪ ਹੈ. ਲੱਛਣ- ਪ੍ਰਤਿ ਚਰਣ ੩੨ ਅੱਖਰ, ਅੱਠ- ਅੱਠ ਅੱਖਰਾਂ ਪੁਰ ਚਾਰ ਵਿਸ਼੍ਰਾਮ, ਅੰਤ ਦੋ ਲਘੁ. ਉਦਾਹਰਣ- (ੳ) ਨਿਕਸਤ ਮ੍ਯਾਨ ਤੇ ਹੀ, ਛਟਾ ਘਨ ਮ੍ਯਾਨ ਤੇ ਹੀ, ਕਾਲਜੀਹ ਲਹ ਲਹ, ਹੋਯਰਹੀ ਹਲ ਹਲ। ਲਾਗੈ ਅਰਿ ਗਰ ਗੇਰੈ, ਧਰ ਪਰ ਧਰ ਸਿਰ, ਧਰਤ ਨ ਧੀਰ ਚਾਰੋਂ, ਚੱਕ ਪਰੈਂ ਚਲ ਚਲ. x x (ਗੁਪ੍ਰਸੂ) ਚਾਰ ਵਿਸ਼੍ਰਾਮਾਂ ਦੀ ਥਾਂ ਸੋਲਾਂ ਸੋਲਾਂ ਪੁਰ ਦੋ ਵਿਸ਼੍ਰਾਮਾਂ ਦਾ ਭੀ ਘਨਾਛਰੀ ਹੋਇਆ ਕਰਦਾ ਹੈ, ਯਥਾ:- ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ, ਬਾਸੁਰ ਰਯਨਿ ਬਾਸੁ ਜਾਕੋ ਹਿਤੁ ਨਾਮ ਸਿਉ। ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਯੋ, ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ. xx (ਸਵੈਯੇ ਮਃ ੫. ਕੇ) (ਅ) ਘਨਾਛਰੀ ਦਾ ਦੂਜਾ ਰੂਪ ਹੈ ਰੂਪ- ਘਨਾਕ੍ਸ਼੍ਰੀ.” ਪ੍ਰਤਿ ਚਰਣ ੩੨ ਅੱਖਰ
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ