[email protected]

[ਕ੍ਰਿ:। ਸੰਸਕ੍ਰਿਤ, ਘਰ੍ਹ੍ਹਸ਼ਣ। ਪੰਜਾਬੀ, ਘੱਸਣਾ। ਹਿੰਦੀ, ਘਿਸਨਾ] ੧. ਘਸ ਕੇ, ਰਗੜ ਕੇ। ਯਥਾ- ‘ਘਸਿ ਕੁੰਕਮ ਚੰਦਨੁ ਗਾਰਿਆ॥ ਬਿਨੁ ਨੈਨਹੁ ਜਗਤੁ ਨਿਹਾਰਿਆ॥’ (੬੫੫), ਅਸਾਂ ਡਿੱਠਾ ਹੈ, ਸੰਸਾਰ ਨੂੰ ਨੇਤ੍ਰ ਹੀਨ ਜੋ ਕੇਸਰ ਤੇ ਚੰਦਨ ਘਸਦੇ ਹਨ। (ਮੂਰਤੀ ਪੂਜਾ ਆਦਿ ਕਰਮ ਕਾਂਡ ਦੇ ਲਈ), ਵੈਰਾਗ ਤੇ ਪ੍ਰੇਮ ਦੇ ਨੇਤ੍ਰ ਨਹੀਂ ਹਨ। ਅਥਵਾ ੨. ਜੋ ਲੋਕ ਕੇਸਰ ਚੰਦਨ ਵਾਂਙ ਆਪਣੇ ਆਪ ਨੂੰ ਘਸਾਉਂਦੇ ਹਨ ਭਾਵ ਅਹੰਤਾ ਆਦਿ ਵਿਕਾਰਾਂ ਨੂੰ ਕੱਢਦੇ ਹਨ, ਉਹ ਬਿਨਾਂ ਨੇਤ੍ਰਾਂ ਦੇ ਹੀ ਸੰਸਾਰ ਨੂੰ ਦੇਖਦੇ ਹਨ, ਰਿਦੇ ਦੀਆਂ ਅੱਖਾਂ ਨਾਲ ਸੰਸਾਰ ਦੇ ਆਧਾਰ ਈਸ਼੍ਵਰ ਦਾ ਅਨੰਦ ਲੈਂਦੇ ਹਨ। ਅਥਵਾ ੩. ਜੋ ਲੋਕ ਜੀਵੇਸ਼੍ਵਰ ਦੀ ਭਾਗਤ੍ਯਾਗ ਲੱਛਣਾ ਦ੍ਵਾਰੇ ਉਪਾਧੀਆਂ ਨੂੰ ਦੂਰ ਕਰਕੇ ਲੱਛ ਵੱਲ ਧਿਆਨ ਕਰਦੇ ਹਨ, ਓਹ ਲੋਕ ਬਾਹਰਲੇ ਨੇਤ੍ਰਾਂ ਬਾਝ ਰਿਦੇ ਚਖਸ਼ੂ ਥੋਂ ਬ੍ਰਹਮ ਨੂੰ ਦੇਖਦੇ ਹਨ। ਦੇਖੋ, ‘ਘੁਸੀਐ’ ੪੧੦

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found