ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ.” (ਨਾਪ੍ਰ)¹੨. ਮੰਤ੍ਰਪਾਠ. “ਜਪੁ ਤਪੁ ਸੰਜਮੁ ਧਰਮੁ ਨ ਕਮਾਇਆ.” (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ. ¹ਕਈ ਆਖਦੇ ਹਨ ਕਿ ਜਪੁ ਦੇ ਪਦ ੪੦ ਹਨ. ਉਹ ਸੂਹੀ ਦੀ ਵਾਰ ਦਾ ਸਲੋਕ ਮਃ ੧. “ਦੁਇ ਦੀਵੇ ਚਉਦਹ ਹਟ ਨਾਲੇ” ਜਪੁ ਦਾ ਪਾਠ ਗਿਣਦੇ ਹਨ. ਬਾਬਾ ਸਾਹਿਬ ਸਿੰਘ ਜੀ ਵੇਦੀ ਦੇ ਸੇਵਕ-“ਇਹੁ ਜਪੁ ਕਰਤੇ ਪੁਰਖ ਕਾ ਸਚੁ ਨਾਨਕ ਕੀਆ ਬਖਾਨ.” ਇਹ ਪਦ ਨਾਲ ਜੋੜਦੇ ਹਨ
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ