[ਸੰ:। ਸੰਸਕ੍ਰਿਤ] ਸਮੁੰਦਰ। ਯਥਾ- ‘ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂਅ ਥਾਪਿਓ ਹੋ* ‘ (੬੫੭), ਹੇ ਬਾਈ! ਬੇਢੀ ਦੇ ਗੁਣ ਸੁਣ! ਜਿਸ ਨੇ ਸਮੁੰਦ੍ਰ ਬੰਨ੍ਹਿਆ ਅਰ ਧੂ੍ਰ ਅਸਥਾਪਨ ਕੀਤਾ ਹੈ। ਜੇ ਸਾਗਰ ਇਸ ਤਰਕੀਬ ਨਾਲ ਨੀਵਾਂ ਨਾ ਹੁੰਦਾ ਕਿ ਧਰਤੀ ਉੱਤੇ ਪਾਣੀ ਨਾ ਚੜ੍ਹ ਸਕੇ ਤਾਂ ਧਰਤੀ ਡੁੱਬ ਜਾਂਦੀ, ਕਰਤਾਰ ਨੇ ਉਸ ਨੂੰ ਮਾਨੋਂ ਬੰਨ੍ਹ ਦਿੱਤਾ ਹੈ, ਅਰ ਧ੍ਰੂ ਤਾਰਾ ਜੋ ਉਤਰ ਵੱਲ ਹੁੰਦਾ ਹੈ, ਹੋਰ ਸਾਰੇ ਤਾਰੇ ਆਪਣਾ ਥਾਂ ਬਦਲਦੇ ਹਨ; ਪਰ ਧ੍ਰੂ ਆਪਣੀ ਥਾਂ ਨਹੀਂ ਬਦਲਦਾ, ਇਸ ਲਈ ਸਮੁੰਦ੍ਰ ਦੇ ਮੁਸਾਫ਼ਰਾਂ ਨੂੰ ਸੁਖ ਦੇਣ ਵਾਲਾ ਹੈ, ਕਿਉਂਕਿ ਉਸਦੀ ਸੇਧ ਤੋਂ ਥਾਵਾਂ ਦੇ ਪਤੇ ਲੱਗਦੇ ਹਨ ਅਰ ਕੁਤਬਨੁਮਾ ਨਾਮੇਂ ਯੰਤ੍ਰ ਉਸਦੇ ਵੱਲ ਹੀ ਰੁਖ਼ ਰੱਖਦਾ ਹੈ ਤੇ ਸਮੁੰਦ੍ਰ ਵਿੱਚ ਦਿਸ਼ਾ ਦੇ ਪਤੇ ਦਿੰਦਾ ਹੈ। *’ਜਲਧਿ ਬਾਂਧਿ ਧ੍ਰੂਅ ਥਾਪਿਓ ਹੋ’ ਦਾ ਸਮੁੰਦਰ ਤੇ ਪੁਲ ਬੰਨ੍ਹੀ ਤੇ ਧ੍ਰੂ ਭਗਤ ਨੂੰ (ਅਟੱਲ ਪਦਵੀ ਤੇ) ਥਾਪਿਆ ਬੀ ਅਰਥ ਕਰਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ