[email protected]

ਵਿ- ਗ੍ਯਾਤਾ. ਜਾਣਨ ਵਾਲਾ. ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ.” (ਸ੍ਰੀ ਮਃ ੫) “ਅੰਧੀ ਦੁਨੀਆ ਸਾਹਿਬ ਜਾਣੁ.” (ਆਸਾ ਮਃ ੧) ੨. ਕ੍ਰਿ- ਜਾਣਨਾ. “ਆਪੇ ਆਖਣੁ ਆਪੇ ਜਾਣੁ.” (ਵਾਰ ਰਾਮ ੧. ਮਃ ੧) ੩. ਵ੍ਯ- ਮਾਨੋ. ਗੋਯਾ. “ਜਾਣੁ ਨ ਜਾਏ ਮਾਈਆਂ ਜੂਝੇ ਸੂਰਮੇ.” (ਚੰਡੀ ੩) ੪. ਜਾਣ (ਗਮਨ ਕਰਨ) ਵਾਲਾ. “ਕਹਾ ਤੇ ਆਇਆ ਕਹਾ ਇਹੁ ਜਾਣੁ.” (ਵਾਰ ਮਲਾ ਮਃ ੧) ੫. ਫ਼ਾ. [زیاں] ਜ਼ਯਾਨ. ਸੰਗ੍ਯਾ- ਹਾਨੀ. ਨੁਕ਼ਸਾਨ.”ਵਾਹੇਂਦੜ ਜਾਣੁ.” (ਵਾਰ ਮਾਝ ਮਃ ੨) ਆਕਾਸ਼ ਨੂੰ ਤੀਰ ਵਾਹੁਣ ਵਾਲੇ ਦਾ ਹੀ ਨੁਕ਼ਸਾਨ ਹੈ

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found