ਅ਼. [جُمعہ] ਜੁਮਅ਼ਹ. ਏਕਤ੍ਰ ਹੋਣ ਦਾ ਦਿਨ. ਇਸਲਾਮ ਮਤ ਅਨੁਸਾਰ ਸ਼ੁਕ੍ਰਵਾਰ ਪਵਿਤ੍ਰ ਦਿਨ ਹੈ. ਇਹ ਉਹ ਦਿਨ ਹੈ, ਜਿਸ ਵਿੱਚ ਆਦਮ ਨੂੰ ਖ਼ੁਦਾ ਬਹਿਸ਼ਤ ਦੇ ਬਾਗ਼ ਵਿੱਚ ਲੈ ਗਿਆ ਸੀ. ਕ਼ਯਾਮਤ ਦੇ ਦਿਨ ਕ਼ਬਰਾਂ ਵਿੱਚੋਂ ਉਠਕੇ ਆਦਮੀ ਇਸੇ ਦਿਨ ਖ਼ੁਦਾ ਅੱਗੇ ਅਖ਼ੀਰੀ ਫੈਸਲੇ ਲਈ ਪੇਸ਼ ਹੋਣਗੇ. ਮਿਸ਼ਕਾਤ ਵਿੱਚ ਲਿਖਿਆ ਹੈ ਕਿ ਜੋ ਜੁਮੇ ਦੇ ਦਿਨ ਦੁਪਹਿਰ ਦੀ ਨਮਾਜ਼ ਵੇਲੇ ਇੱਕਮਨ ਹੋਕੇ ਖ਼ੁਤ਼ਬਾ ਸੁਣਦਾ ਹੈ, ਉਸ ਦੇ ਹਫ਼ਤੇ ਦੇ ਪਾਪ ਦੂਰ ਹੋ ਜਾਂਦੇ ਹਨ. ਰੋਜ਼ੇ ਜੁਮਅ਼ਹ ਮੋਮਨਾਨੇ ਪਾਕਬਾਜ਼। ਗਿਰਦ ਮੇ ਆਯੰਦ ਅਜ਼ ਬਹਿਰੇ ਨਮਾਜ਼.” (ਜ਼ਿੰਦਗੀ) “
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ