[ਕ੍ਰਿ:। ਪੰਜਾਬੀ, ਜਿਸ ਦਾ ਦੂਸਰਾ ਰੂਪ ਞਿਆ+ਨੋ] ਜਿਸਨੂੰ ਬੋਲਦਾ ਹੈ। ਯਥਾ: ‘ਞਿਆਨੋ ਬੋਲੈ ਆਪੇ ਬੂਝੈ’ (੯੩੩), ਗੁਰੂ ਜਿਸ ਨੂੰ ਬੋਲਦਾ ਹੈ ਉਸ ਨੂੰ ਆਪੇ ਬੂਝ ਆ ਜਾਂਦੀ ਹੈ। ਕਈ ਗ੍ਯਾਨੀ ਲੋਕ ਞਿਆਨ ਦਾ ਗਿਆਨ ਅਰਥ ਕਰਦੇ ਹਨ, ਸੋ ਠੀਕ ਨਹੀਂ, ਕਿਉਂ ਜੁ ਗਕਾਰ ਤੇ ਞਕਾਰ ਦੀ ਸ੍ਵਰਣਤਾ ਨਹੀਂ, ‘ਜਜੇ’ ਤੇ ‘ਞਞੇ’ ਦੀ ਸ੍ਵਰਣਤਾ ਹੈ, ਇਹਨਾਂ ਦਾ ਵਰਗ ਇਕੋ ਹੈ, ਇਸ ਲਈ ‘ਜਜੇ’ ਦੀ ਥਾਂ ‘ਞਞਾ’ ਹੀ ਹੋ ਸਕਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ