[email protected]

ਪੰਜਾਬੀ ਵਰਣਮਾਲਾ ਦਾ ਬਾਈਵਾਂ ਅੱਖਰ ਤੇ ੧੯ਵਾਂ ਵ੍ਯੰਜਨ ਤੇ ਤਵਰਗ ਦਾ ਦੂਸਰਾ ਅੱਖਰ ਹੈ। ਅੰਨ੍ਯ ਭਾਸ਼ਾ ਵਾਲੇ ਇਸ ਦਾ ਉਚਾਰਣ-ਤ+ਹ ਨੂੰ ਕੱਠਿਆਂ ਕਰਕੇ ਲੈਂਦੇ ਹਨ। ਸੰਸਕ੍ਰਿਤ, ਦੁਤ ਪਦ ਜਿਨ੍ਹਾਂ ਦਾ ਦੂਜਾ ‘ਥ’ ਹੋਵੇ, ਪੰਜਾਬੀ ਬੋਲ ਚਾਲ ਵਿੱਚ ਪਹਿਲੇ ਅੱਖਰ ਨੂੰ ਛੱਡ ਕੇ ਬੋਲੇ ਜਾਂਦੇ ਹਨ, ਇਸੀ ਤਰ੍ਹਾਂ ਗੁਰਬਾਣੀ ਵਿੱਚ ਆਯਾ ਹੈ, ਜੈਸੇ ਸਥਾਨ= ਥਾਨ। ਸਿਥਤ=ਥਿਤਿ। ਇਸੇ ਤਰ੍ਹਾਂ ‘ਸ੍ਤ’ ਵੀ ‘ਥ’ ਰੂਪ ਲੈਂਦਾ ਹੈ, ਜੈਸੇ ਸ੍ਤਨ=ਥਣ। ਸ੍ਤੰਭ=ਥੰਭ। ਕ੍ਰਿਯਾ ਦੇ ਅਖ਼ੀਰ ਕਿਤੇ ਕਿਤੇ ਗੁਰਬਾਣੀ ਵਿੱਚ ‘ਥ’ ਲੱਗ ਕੇ ਭਵਿੱਖਤ (ਗਾ) ਦਾ ਅਰਥ ਦੇਂਦਾ ਹੈ, ਜੈਸੇ ਤਰਾਨਥ=ਤਾਰੇਗਾ। ਪੰਜਾਬੀ ਬੋਲੀ ਵਿੱਚ ਇਲਾਕਿਆਂ ਦੇ ਭੇਦ ਕਰਕੇ ‘ਥ’ ਕਦੇ ‘ਠ’ ਨਾਲ ਤੇ ‘ਤ’ ਕਦੇ ‘ਥ’ ਨਾਲ ਤੇ ‘ਥ’ ਤੋਂ ‘ਤ’ ਨਾਲ ਬਦਲ ਜਾਂਦਾ ਹੈ। ਜੈਸੇ: ਥਾਉਂ=ਠਾਉਂ। ਤਤ=ਤਥ। ਤਿਥਿ=ਥਿਤਿ। ਏਹ ਸਾਰੇ ਵਰਤਾਉ ਗੁਰਬਾਣੀ ਵਿੱਚ ਵੀ ਆਏ ਹਨ। ਸੰਸਕ੍ਰਿਤ, ਅਸ ਧਾਤੂ ਤੋਂ ਅਸ੍ਤਿ ਪਦ ‘ਹੈ’ ਅਰਥਾਂ ਵਿੱਚ ਹੈ। ਫ਼ਾਰਸੀ ਵਿੱਚ ਵੀ ਅਸਤ= ‘ਹੈ’ ਅਰਥ ਰੱਖਦਾ ਹੈ, ਪੰਜਾਬੀ ਵਿੱਚ ਅਸ੍ਤ ਦਾ ‘ਐੜਾ’ ਡਿੱਗ ਕੇ ‘ਸ੍ਤਿ’ ਨੇ ‘ਥ’ ਰੂਪ ਲਿਆ (ਪ੍ਰਾਕ੍ਰਿਤ ਵਾਂਙੂ) ਜੋ ਹੁਣ ਤੱਕ ਲਹਿੰਦੇ ਵਿੱਚ ਵਰਤੀਂਦਾ ਹੈ-ਥੀ=ਹੋ। ਇਸ ਦਾ ਪੰਜਾਬੀ ਧਾਤੂ ਹੈ: ਥੀਣਾ। ਤੇ ਗੁਰਬਾਣੀ ਵਿੱਚ ‘ਥ’, ‘ਤ’ ਵੀ ਬਦਲਦੇ ਹਨ, ਜਿਹਾ ਕੁ ਤੈ-ਥੈ। ਯਥਾ- ‘ਥੈਂ ਭਾਵੈ ਦਰੁ ਲਹਸਿ ਪਿਰਾਣਿ’ (੧੨੭੫)। ੫੬੮ ਪੰਜਾਬੀ ਵਿੱਚ ‘ਥ’ ਤੇ ‘ਠ’ ਵੀ ਆਪੋ ਵਿੱਚ ਬਦਲਦੇ ਹਨ, ਜਿਹਾ ਕੁ ਠਾਟ-ਥਾਟ। ਥਾਉਂ-ਠਾਉਂ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found