[ਸੰਖ: ਵਾ:। ਸੰਸਕ੍ਰਿਤ, ਦ੍ਵਿ। ਪੰਜਾਬੀ, ਦੋ] ਦੋ, ਦੋਹਾਂ। ਯਥਾ- ‘ਦੁਇ ਕੁਲ ਸਾਧ’, ਨਾਨਕ ਦਾਦਕ ਦੋ ਕੁਲਾਂ ਦਾ ਉੱਧਾਰ (ਭਗਤ ਕਰਦੇ ਹਨ)। ਤਥਾ-’ਦੁਇ ਤੂੰ ਬਰੀ ਅਬਧ’ (੧੩੭੫), ਹੇ ਦ੍ਵੈਤ, ਤੂੰ ਵੱਡੀ ਅਬਧ ਕਿਸੇ ਤੋਂ ਨਾਸ਼ ਹੋਣ ਵਾਲੀ ਨਹੀਂ। ਅਥਵਾ ਹੇ ਦ੍ਵੈਤ, ਦੋ ਅਬਧਾਂ ਨੇ, ਇਕ ਸੰਤ ਦੂਜਾ ਈਸ਼੍ਵਰ ਨੇ ਕਾਬੂ ਕੀਤਾ, ਵਰ ਲੀਤਾ ਹੈ। ਅਥਵਾ ਦੋ ਤੂੰਬੜੀਆਂ, ਆਸਾ ਤੇ ਤ੍ਰਿਸ਼ਨਾ ਇਹ ਟੁੱਟਣ ਵਾਲੀਆਂ ਨਹੀਂ ਹਨ। ਤਥਾ-’ਦੁਇ ਪਖ ਹੀਨੀ’ (੭੯੩), ਪੇਕੇ ਸਹੁਰਿਆਂ ਤੋਂ ਰਹਿਤ ਭਾਵ ਗਿਆਨ ਵੈਰਾਗ ਰਹਿਤ, ਵ ਲੋਕ ਪਰਲੋਕ ਰਹਿਤ ਹੋਣਾ। ਤਥਾ-’ਕਹੁ ਕਬੀਰ ਅਖਰ ਦੁਇ ਭਾਖਿ’ (੩੨੯), ਪਰਮੇਸ਼ਰ ਦਾ ਉਹ ਦੋ ਅੱਖਰਾਂ ਵਾਲਾ ਨਾਮ ਜੋ ਕਬੀਰ ਵੀ ਜਪਦੇ ਸਨ, ਮੁਰਾਦ ਉਸ ਨਾਮ ਤੋਂ ਖ਼ਾਸ ਨਹੀਂ, ਪਰ ਵਾਹਿਗੁਰੂ ਦੇ ਸਿਮਰਨ ਤੋਂ ਹੈ। ਤਥਾ- ‘ਦੁਇ ਦੀਵੇ’, ਸੂਰਜ ਚੰਦ੍ਰਮਾ। ਤਥਾ-’ਦੁਇ ਦੀਵੇ ਚਉਦਹ ਹਟਨਾਲੇ’ (੭੮੯), ਤਥਾ- ‘ਦੁਖੀ ਦੁਹਾਗਨਿ ਦੁਇ ਪਖ ਹੀਨੀ’ (੭੯੩), ਦੋ ਪੱਖ=ਪੇਕਾ, ਸਹੁਰੀ ਭਾਵ ਲੋਕ ਪ੍ਰਲੋਕ। ਦੁਇ ਪੰਦੀ= ਦੋ ਸਿਖ੍ਯਾ ਵਾਲੇ। ਤਥਾ-’ਦੁਇ ਪੰਦੀ ਦੁਇ ਰਾਹ ਚਲਾਏ’ (੧੦੩੨)। ਦੇਖੋ, ‘ਪੰਦੀ’ ਦੁਇ ਬਾਪਾ=ਦੋ ਪਿਤਾ। ਯਥਾ- ‘ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ’ (੧੧੭੧), ਜਿਸ ਚਿਦਾਭਾਸ ਦੀ ੧. ਬੁਧਿ, ੨. ਅਵਿਦ੍ਯਾ ਦੋ ਮਾਈਆਂ ਹਨ ਤੇ ਕੂਟਸਥ, ਸੁਧ ਬ੍ਰਹਮ ਦੋ ਪਿਤਾ ਗ੍ਰੰਥਾਂ ਵਿੱਚ ਲਿਖੇ ਪੜ੍ਹੀਦੇ ਹਨ, ਤਿਸ ਜੀਵ ਦੇ ਸਰੂਪ ਦਾ। ਅਥਵਾ ਦੋ ਅੱਖਾਂ=ਦੋ ਮਾਵਾਂ। ਦੋ ਕੰਨ=ਦੋ ਪਿਤਾ। ਮੁਰਾਦ ਇਹ ਕਿ ਮਨ ਦੀ ਸਫੁਰਣ ਸਤਾ ਅੱਖਾਂ ਤੇ ਕੰਨ ਨਾਲ ਹੀ ਕ੍ਰਿਯਾਮਾਨ ਹੁੰਦੀ ਹੈ। ਅਥਵਾ ਦ੍ਵੈਤ ਹੀ ਮਾਂ ਤੇ ਦ੍ਵੈਤ ਹੀ ਪਿਉ। ਦੁਇ ਭਾ=ਦੋ ਹਿੱਸੇ। ਤਥਾ-’ਦੁਇ ਭਾ ਚੜੀਅਸੁ ਹੋਰ’ (੭੮੯)।
ਦੁਇ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ