[email protected]

[ਸੰਖ: ਵਾ:। ਸੰਸਕ੍ਰਿਤ, ਦ੍ਵਿ। ਪ੍ਰਾਕ੍ਰਿਤ, ਦੁਅਹ। ਪੰਜਾਬੀ, ਦੋ] ੧. ਦੋਇ, ਇਕ ਤੇ ਇਕ। ਯਥਾ- ‘ਇਕਸੁ ਦੁਹੁ ਚਹੁ ਕਿਆ ਗਣੀ’ (੨੧੮), ਤਥਾ-’ਦੁਤੀਆ ਦੁਹ ਕਰਿ ਜਾਨੈ ਅੰਗ’ (੩੪੩), ਦੂਜ ਨੂੰ (ਇਸ ਰਚਨਾ ਦੇ) ਦੋ (ਹਿੱਸੇ) ਕਰਕੇ ਜਾਣੇ (ਇਕ ਮਾਯਾ, ਇਕ ਬ੍ਰਹਮ)। ੨. [ਗੁ:। ਸੰਸਕ੍ਰਿਤ, ਦੁਸ੍ਹ੍ਹ। ਪ੍ਰਾਕ੍ਰਿਤ, ਦੁਹ] ਖੋਟੀ। ਯਥਾ- ‘ਦੁਹ ਚਾਰਣਿ ਬਦਨਾਉ’ (੬੪੫)। ਦੇਖੋ, ‘ਦੁਹ ਕ੍ਰਿਤ, ਦੁਹ ਕਰਮ, ਦੁਹ ਚਾਰਣਿ’ ੩. [ਗੁ:। ਸੰਸਕ੍ਰਿਤ, ਦੁ:ਖ। ਪ੍ਰਾਕ੍ਰਿਤ, ਦੁਹ] ਕਠਨ। ਯਥਾ- ‘ਦੁਹੁ ਮਾਰਗਿ ਪਚੈ ਪਚਾਈ ਹੇ’ (੧੦੨੬)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found