[ਸੰ:। ਸੰਸਕ੍ਰਿਤ, ਨਕੁਟੰ। ਪ੍ਰਾਕ੍ਰਿਤ, ਠਕ੍ਤ। ਪੰਜਾਬੀ, ਨੱਕ। ਹਿੰਦੀ, ਨਾਕ] ਸ੍ਵਾਸ ਅੰਦਰ ਬਾਹਰ ਆਉਣ ਜਾਣ ਦਾ ਰਸਤਾ, ਜੋ ਮੱਥੇ ਤੋਂ ਹੇਠਾਂ ਦੋਹਾਂ ਅੱਖਾਂ ਦੇ ਵਿਚਕਾਰ ਬੁਲ੍ਹਾਂ ਤੱਕ ਜਾਂਦਾ ਹੈ, ਜਿਸ ਦੀਆਂ ਦੋ ਨਾਸਾਂ ਹੁੰਦੀਆਂ ਹਨ। ‘ਨੱਕ ਵੱਢਣਾ’ ਮੁਹਾਵਰਾ ਹੈ, ਬੇਇਜ਼ਤ ਕਰਨਾ, ਸ਼ਰਮਿੰਦਾ ਕਰਨਾ। ਯਥਾ- ‘ਤਿਨ ਘਸਿ ਘਸਿ ਨਕ ਵਢਾਇਆ’ (੮੮੨)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ