[ਸੰ:। ਸੰਸਕ੍ਰਿਤ, ਨਾਲੀ ਤੋਂ ਪੰਜਾਬੀ, ਨਲਨੀ] ਇਕ ਪ੍ਰਕਾਰ ਦੀ ਫਾਹੀ, ਦੋ ਲਕੜੀਆਂ ਦੇ ਵਿੱਚ ਨੜੇ ਯਾ ਵਾਂਸ ਦੀ ਪੋਰੀ ਐਉਂ ਲਾਂਦੇ ਹਨ ਜੋ ਭਉਂ ਜਾਏ, ਇਸ ਤੇ ਭਿਤੀ ਲਾਂਦੇ ਤੇ ਪਾਣੀ ਉਪਰ ਇਸ ਨੂੰ ਟਿਕਾਉਂਦੇ ਹਨ, ਤੋਤਾ ਜਦ ਇਸ ‘ਤੇ ਬੈਠਦਾ ਹੈ ਤਾਂ ਨਲੀ ਭੌਂ ਜਾਂਦੀ ਹੈ ਤੇ ਓਹ ਪੁੱਠਾ ਹੋ ਜਾਂਦਾ ਹੈ, ਹੇਠਾਂ ਪਾਣੀ ਤੋਂ ਡਰਦਾ ਹੈ ਉਪਰੋਂ ਪੈਰਾਂ ਦੇ ਪੰਜੇ ਨਾਲ ਨੜੇ ਨੂੰ ਘੁੱਟ ਕੇ ਫੜਦਾ ਹੈ, ਐਸ ਤਰ੍ਹਾਂ ਫਾਹੀ ਵਾਲੇ ਉਸ ਨੂੰ ਫੜ ਲੈਂਦੇ ਹਨ। ਯਥਾ- ‘ਬਾਧਿਓ ਜਿਉ ਨਲਿਨੀ ਭ੍ਰਮਿ ਸੂਆ’ (੨੫੫), ਜਿਸ ਤਰ੍ਹਾਂ ਨਲਨੀ ਦੇ ਭ੍ਰਮ ਕਰਕੇ ਤੋਤਾ ਬਝ ਜਾਂਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ