ਅ਼. [نہر] ਨਹਰ. ਸੰਗ੍ਯਾ- ਸਮੁੰਦਰ ਅਥਵਾ ਦਰਿਆ ਤੋਂ ਕੱਢੀ ਹੋਈ ਬਣਾਉਟੀ ਨਦੀ, ਜਿਸ ਨਾਲ ਜਹਾਜਰਾਨੀ ਹੁੰਦੀ ਹੈ ਅਤੇ ਖੇਤਾਂ ਨੂੰ ਸਿੰਜਿਆ ਜਾਂਦਾ ਹੈ.¹ ਸਭ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਫ਼ਿਰੋਜ਼ਸ਼ਾਹ ਤੁਗ਼ਲਕ ਨੇ ਸਨ ੧੩੫੦ ਵਿੱਚ ਜਮਨਾਂ ਤੋਂ ਨਹਿਰ ਕੱਢੀ. ਪੁਰਾਣਾਂ ਵਿੱਚ ਕਥਾ ਹੈ ਕਿ ਕ੍ਰਿਸਨ ਜੀ ਦੇ ਭਾਈ ਬਲਰਾਮ ਨੇ ਹਲ ਨਾਲ ਜਮਨਾ ਨੂੰ ਖਿੱਚਕੇ ਲੈ ਆਂਦਾ ਸੀ. ਇਸ ਤੋਂ ਵਿਦ੍ਵਾਨ ਸਮਝਦੇ ਹਨ ਕਿ ਬਲਰਾਮ ਨੇ ਖੇਤੀਆਂ ਦੀ ਆਬਪਾਸ਼ੀ ਲਈ ਜਮੁਨਾ ਵਿੱਚੋਂ ਨਹਿਰ ਕੱਢੀ ਸੀ. ¹ਜਿਵੇਂ Sued canal, Panama canal ਅਤੇ ਸਤਲੁਜ ਝਨਾਂ ਆਦਿ ਦੀ ਨਹਿਰਾਂ ਹਨ.
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ