[ਸੰ:। ਸੰਸਕ੍ਰਿਤ, ਨਾਮਨ੍ਹ੍ਹ] ੧. ਜਗਤ, ਜਿਸਦੇ ਸਭ ਪਦਾਰਥ ਨਾਮ (ਰੂਪ) ਵਾਲੇ ਹਨ। ਯਥਾ- ‘ਆਪੀ ਨ੍ਹ੍ਹੈ ਰਚਿਓ ਨਾਉ’ (੪੬੩), (ਉਸ) ਆਪੇ ਨੇ ਅਥਵਾ, ਆਪਣੇ ਆਪ ਤੇ ਹੀ ਨਾਮ (ਰੂਪ ਵਾਲਾ ਜਗਤ) ਰਚਿਆ ਹੈ। ੨. [ਸੰ:। ਸੰਸਕ੍ਰਿਤ, ਨ੍ਯਾਯ:। ਪੰਜਾਬੀ, ਨਿਆਉ* । ਡੋਮ ਭਾਸ਼ਾ, ਨਾਉਂ] ਨਿਆਉਂ, ਇਨਸਾਫ਼, ਅਦਲ। ਯਥਾ- ‘ਨਾਉ ਕਰਤਾ ਕਾਦਰੁ ਕਰੇ’ (੯੬੬), ਕਾਦਰ ਕਰਤਾਰ ਇਨਸਾਫ਼ ਕਰਦਾ ਹੈ। *ਪ੍ਰਾਕ੍ਰਿਤ ਵਿੱਚ ‘ਨੈਯਾਯਿਕ’ ਦਾ ਰੂਪ ਹੈ ਣਿਆਇਓ। ਇਹੋ ਮੂਲ ਜਾਪਦਾ ਹੈ ਪੰਜਾਬੀ ‘ਨਿਆਉਂ’ ਦਾ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ