[email protected]

ਸਿੱਖ ਧਰਮ ਦੇ ਆਚਾਰਯ, ਅਗ੍ਯਾਨ ਅੰਧਕਾਰ ਦੇ ਵਿਨਾਸ਼ਕ ਸੂਰਯਰੂਪ ਜਗਤ ਗੁਰੂ ਨਾਨਕ ਦਾ ਜਨਮ ਵੈਸਾਖ ਸੁਦੀ ੩. (੨੦ ਵੈਸਾਖ) ਸੰਮਤ ੧੫੨੬ (੧੫ ਅਪ੍ਰੈਲ ਸਨ ੧੪੬੯) ਨੂੰ ਬੇਦੀ ਕਾਲੂ ਚੰਦ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਰਾਇਇ ਭੋਇ ਦੀ ਤਲਵੰਡੀ ਵਿੱਚ (ਜੋ ਹੁਣ ਨਾਨਕਿਆਣਾ ਪ੍ਰਸਿੱਧ ਹੈ) ਹੋਇਆ.¹ ਸੰਮਤ ੧੫੩੨ ਵਿੱਚ ਗੋਪਾਲ ਪੰਡਿਤ ਪਾਸ ਹਿੰਦੀ, ਸੰਮਤ ੧੫੩੫ ਵਿੱਚ ਬ੍ਰਿਜ ਲਾਲ ਪੰਡਿਤ ਪਾਸ ਸੰਸਕ੍ਰਿਤ ਅਤੇ ਸੰਮਤ ੧੫੩੮ ਵਿੱਚ ਮੌਲਵੀ ਕੁਤਬੁੱਦੀਨ ਪਾਸ ਫਾਰਸੀ ਪੜ੍ਹਨ ਬੈਠਾਏ, ਪਰ ਇਨ੍ਹਾਂ ਤੇਹਾਂ ਉਸਤਾਦਾਂ ਨੂੰ ਆਪਣੇ ਆਤਮਿਕ ਬਲ ਨਾਲ ਸ਼ਾਗਿਰਦ ਬਣਾ ਕੇ ਸਮਝਾਇਆ ਕਿ ਵਿਦ੍ਯਾ ਦੇ ਤੱਤ ਜਾਣੇ ਬਿਨਾਂ ਪੜ੍ਹਿਆ ਹੋਇਆ ਆਦਮੀ ਭੀ ਮੂਰਖ ਹੈ. ਇਸੇ ਵਰ੍ਹੇ ਕਾਲੂ ਜੀ ਨੇ ਕ੍ਸ਼੍‍ਤ੍ਰੀਆਂ ਦੀ ਰੀਤਿ ਅਨੁਸਾਰ ਹਰਿਦਯਾਲ ਕੁਲਪੁਰੋਹਿਤ ਤੋਂ ਗੁਰੂ ਸਾਹਿਬ ਦੇ ਜਨੇਊ ਪਵਾਉਣ ਦਾ ਪ੍ਰਬੰਧ ਕੀਤਾ. ਜਦ ਪੁਰੋਹਿਤ ਨੇ ਜਨੇਊ ਲੈ ਕੇ ਮੰਤ੍ਰ ਉਪਦੇਸ਼ ਸਹਿਤ ਗੁਰੂ ਨਾਨਕ ਦੇਵ ਦੇ ਗਲ ਪਹਿਰਾਉਣਾ ਚਾਹਿਆ, ਤਦ ਸਤਿਗੁਰੂ ਨੇ ਜਨੇਊ ਨੂੰ ਜਾਤਿਬੰਧਨ ਜਾਣ ਕੇ ਪਹਿਰਣੋ ਇਨਕਾਰ ਕੀਤਾ ਅਰ- ਦਇਆ ਕਪਾਹ ਸੰਤੋਖ ਸੂਤ” ਆਦਿ ਸ਼ਲੋਕ ਉਚਾਰੇ

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found