[ਸ: ਨਾ:। ਸੰਸਕ੍ਰਿਤ] ੧. ਸ੍ਵੈ ਸਰੂਪ ਦੀ, ਆਪਣੀ। ਯਥਾ- ‘ਨਿਜ ਭਗਤੀ ਸੀਲਵੰਤੀ ਨਾਰਿ’ (੩੭੦), ਨਿਜ ਸੰਦਾ=ਆਪਣੇ (ਭਲੇ) ਦਾ। ਤਥਾ-’ਕੀਰਤਿ ਕਰਮ ਕਾਰ ਨਿਜ ਸੰਦਾ’ (੧੩੩੧), ਨਿਜ ਥਾਇ=ਸ੍ਵੈ ਸਰੂਪ ਵਿੱਚ। ਤਥਾ-’ਸਾਚਾ ਨਿਰੰਕਾਰੁ ਨਿਜ ਥਾਇ’ (੧੪), ਨਿਜ ਧਨ=ਆਪਣਾ ਧਨ। ਤਥਾ-’ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ’ (੩੩੬), ਨਿਜ ਮਤੁ=ਆਪਣਾ (ਸੰਤਾਂ ਦਾ) ਮਤ। ੨. ਆਪਣੀ ਬੁਧੀ। ਯਥਾ- ‘ਕਹੁ ਨਾਨਕ ਨਿਜ ਮਤੁ ਸਾਧਨ ਕੋ ਭਾਖਿਓ ਤੋਹਿ ਪੁਕਾਰਿ’ (੬੩੩)। ੩. [ਅ:] ਠੀਕ ਠੀਕ, ਚੰਗੀ ਤਰ੍ਹਾਂ। ਯਥਾ- ‘ਨਿਜ ਕਰਿ ਦੇਖਿਓ ਜਗਤੁ ਮੈ’ (੧੪੨੯)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ