ਅਤ੍ਯੰਤ ਪ੍ਰੀਤਿ ਨਾਲ. ਰਵੀਐ ਹਰਿ ਨਿਰਤਿ.” (ਬਿਲਾ ਮਃ ਪ) ਦੇਖੋ
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਨਿਰਤਿ[ਗੁ:। ਸੰਸਕ੍ਰਿਤ, ਨਿਰਤਣਯ, ਨਿਰ੍ਹ੍ਹ+ਅਤ੍ਯਯ] ੧. ਨਾਸ ਨਾ ਹੋਣ ਵਾਲਾ, ਬੇਐਬ। ਯਥਾ- ‘ਨਿਰਤਿ ਨ ਪਵੈ ਅਸੰਖ ਗੁਣ’ (੭੦੪), (ਉਹ) ਨਾਸ਼ ਨਹੀਂ ਹੁੰਦਾ, ਡਿਗਦਾ ਨਹੀਂ*, ਬੇਅੰਤ ਗੁਣਾਂ ਵਾਲਾ ਹੈ। ਅਥਵਾ (ਦੇਖੋ, ‘ਅੰਕ ੧.’) ਅਸੰਖ ਗੁਣ ਹਨ ਜਿਨ੍ਹਾਂ ਦਾ ਨਿਰਣਾ ਨਹੀਂ ਹੁੰਦਾ। ੨. [ਸੰ:] ਨਿਰਣਾ। ਯਥਾ- ‘ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ’ (੪੮੦)। ੩. [ਸੰਸਕ੍ਰਿਤ, ਨਰ੍ਹ੍ਹਤਨਂ, ਧਾਤੂ ਨ੍ਰਿਤ] ਨਾਚ। ਯਥਾ- ‘ਨਿਰਤਿ ਕਰੀ ਇਹੁ ਮਨੁ ਨਚਾਈ’ (੫੦੬), ਨਾਚ ਇਹ ਕਰੀਂ ਕਿ ਮਨ ਨੂੰ ਨਾ ਚੁਕੀਂ। ਅਥਵਾ ਇਹ ਨਿਰਤ ਕਰੀਂ ਕਿ ਮਨ ਨੂੰ ਨਚਾਂਵੀਂ (ਪੈਰਾਂ ਨਾਲ ਨਾ ਨੱਚੀਂ)। ਤਥਾ-’ਐਸੀ ਨਿਰਤਿ ਨਰਕ ਨਿਵਾਰੈ’ (੩੮੧)। ੪. [ਨਿ+ਰਤਿ] ਵਿਸ਼ੇਸ਼ ਕਰਕੇ ਪ੍ਰੀਤ ਯਾ ਨਿਰਣਾ ਕਰਨਾ। ੫. [ਸੰਸ:, ਅਨ੍ਰਿਤ] ਝੂਠ। ਯਥਾ- ‘ਸਤਿ ਨਿਰਤਿ ਬੂਝੈ ਜੇ ਕੋਇ’ (੨੮੪), ਸਾਚ ਝੂਠ ਨੂੰ ਜੇ ਕੋਈ (ਅਵਿਨਾਸ਼) ਸੱਚ ਸਮਝ ਲਵੇ। *ਪੋਣਾ ਦੇਸ਼ ਭਾਸ਼ਾ ਵਿਖੇ ਡਿੱਗਣ ਦਾ ਵਾਚਕ ਹੈ।