[ਗੁ:। ਸੰਸਕ੍ਰਿਤ, ਨਿਰਵਾਹ। ਪੰਜਾਬੀ, ਨਿਬਾਹੁਣਾ। ਇਸ ਤੋਂ ਨਿਬਾਹ, ਨਿਵਾਹ। ਊ ਪ੍ਰਤੇ] ੧. ਨਿਬਾਹੁਣ ਵਾਲਾ, ਪੂਰੇ ਹੁੰਦਿਆਂ ਤੱਕ ਆਸਰਾ ਦੇਈ ਜਾਣ ਵਾਲਾ ਅੰਗਪਾਲ। ਯਥਾ- ‘ਏਕੁ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭੁ ਨਾਥ’ (੪੩੧)। ੨. ਨੀਵਾਂ ਕਰਕੇ। ਯਥਾ- ‘ਸੋ ਨਿਵਾਹੂ ਗਡਿ ਜੋ ਚਾਲਾਊ ਨ ਥੀਐ’ (੧੦੯੯), ਇਥੇ ਨਿਵਾਹੂ ਦਾ ਅਰਥ ‘ਅੰਕ ੧.’ ਵਾਲਾ ਹੀ ਲੱਗਦਾ ਹੈ, ਪਰ ਗ੍ਯਾਨੀ ਐਉਂ ਵੀ ਕਰਦੇ ਹਨ-ਉਸਨੂੰ (ਵਾਹਿਗੁਰੂ ਦੇ ਨਾਮ ਨੂੰ) ਨੀਵਾਂ ਕਰਕੇ ਗਡ (ਹਿਰਦੇ ਵਿੱਚ ਪ੍ਰੋ) ਜੋ ਚਲਾਇਮਾਨ ਨਾ ਹੋਵੇ (ਭਾਵ ਤੈਥੋਂ ਖੁਸ ਨਾ ਜਾਵੇ)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ