[ਅਪਿ:। ਫ਼ਾਰਸੀ, ਨਿਸ਼ਾਨ] ੧. ਨਿਸ਼ਾਨੇ ਵਿੱਚ, ਟਿਕਾਣੇ ਸਿਰ। ਯਥਾ- ‘ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ’ (੧੧੦੫), ਦਸਮ ਦੁਆਰ ਦਾ ਨਗਾਰਾ ਵਜਿਆ ਅਰ ਨਿਸ਼ਾਨੇ ਸਿਰ ਜਾ ਕੇ ਘਾਉ ਲਗਾ, ਇਹ ਉਹ ਘਾਉ ਹੈ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਪਰਾ ਕਰੇਜੇ ਛੇਕ’ ਕਰਕੇ ਵੀ ਵਰਣਨ ਕੀਤਾ ਹੈ। ੨. ਨਿਸਾਨਾਂ ਤੋਂ ਭਾਵ ਸੂਰਮਾ ਜਿਸ ਨੂੰ ਤੀਰ ਮਾਰਨਾ ਹੋਵੇ। ਤੁਕ ਦਾ ਅਰਥ ਇਉਂ ਬਣਦਾ ਹੈ-ਅਕਾਸ਼ ਵਤ ਜੋ ਨਿਰਲੇਪ ਹਨ ਗੁਰੂ, ਤਿਨ੍ਹਾਂ ਦਾ ਸ਼ਬਦ ਰੂਪੀ ਨਗਾਰਾ ਜਦ ਵਜਿਆ ਤਦ ਸੂਰਮਿਆਂ ਦੇ ਦਿਲ ਵਿੱਚ ਘਾਉ ਲਗ ਗਿਆ, (ਹੁਣ ਹੇ ਸੂਰਮੇ!) ਲੜਨੇ ਦਾ ਵੇਲਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ