[ਸੰ:। ਸੰਸਕ੍ਰਿਤ, ਪਾਤਾਲਂ। ਪ੍ਰਾਕ੍ਰਿਤ, ਪਾਅਲੰ* । ਪੁ: ਪੰਜਾਬੀ, ਪਇਆਲ] ੧. ਪਤਾਲ। ਪਇਆਲੇ=ਪਤਾਲ ਵਿੱਚ। ਯਥਾ- ‘ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ’ (੮੭੬), ੨. ਭਾਵ ਨੀਵਾਂ। ਯਥਾ- ‘ਊਚਾ ਚੜੈ ਸੁ ਪਵੈ ਪਇਆਲਾ’ (੩੭੪)। *ਜਿਵੇਂ ਰਸਾਤਲੰ ਦਾ ਰਸਾਅਲੰ ਤਿਵੇਂ ਪਾਤਾਅਲੰ ਦਾ ਪਾਅਲੰ ਪ੍ਰਾਕ੍ਰਿਤ ਜਾਪਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ