[ਸੰ:। ਸੰਸਕ੍ਰਿਤ, ਪਵਨ] ੧. ਪੌਣ, ਹਵਾ, ਵਾਯੂ। ਯਥਾ- ‘ਪਵਣੁ ਪੀਅਣੁ ਅਪਿਆਉ’ (੧੪), ਪੌਣ ਦਾ ਹੀ ਪੀਣਾ ਅਰ (ਅਪਿਆਉ) ਭੋਜਨ ਕਰਾਂ, ਭਾਵ ਜਲ ਤੇ ਰੋਟੀ ਦੀ ਥਾਂ ਪੌਣ ਅਹਾਰੀ ਹੀ ਹੋਵਾਂ। ਅੱਗੇ ਲਿਖਿਆ ਹੈ, ਤਦ ਭੀ ਤੇਰੀ ਕੀਮਤ ਨਹੀਂ ਪਾਈ ਜਾ ਸਕੇਗੀ। ਤਥਾ-’ਪਵਣੁ ਗੁਰੂ ਪਾਣੀ ਪਿਤਾ’ (੮), ਤਥਾ-’ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ’ (੧੫)। ੨. ਪਉਣ ਤੋਂ ਭਾਵ ਪ੍ਰਾਣ ਲੈਂਦੇ ਹਨ। ਦੇਖੋ, ਅਗਲਾ ਪਦ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ