[email protected]

[ਸੰ:। ਦੇਸ਼ ਭਾਸ਼ਾ, ਪੱਖਿ+ਆਰੀ*] ਵੇਸ਼ਯਾ, ਕੰਜਰੀ। ਯਥਾ- ‘ਕਰਿ ਸੀਗਾਰੁ ਬਹੈ ਪਖਿਆਰੀ’ (੮੭੧)। *ਪਖੀ, ਸਿਰਕੀਆਂ ਤੋਂ ਸਰਕੜੇ ਦੀਆਂ ਛਪਰੀਆਂ ਨੂੰ ਕਹਿੰਦੇ ਹਨ। ਪੰਜਾਬ ਵਿੱਚ ਇਕ ਅਸਲੀ ਬਾਸ਼ਿੰਦਿਆਂ ਦੀ ਅਵਾਰਾ ਫਿਰਨ ਵਾਲੀ ਕੌਮ ਹੈ ਜੋ ਸਿਰਕੀਆਂ ਤਾਣ ਕੇ ਰਾਤ ਗੁਜ਼ਾਰਦੇ ਹਨ, ਦਿਨੇ ਵਲੇਂਵਾ ਵਹਤਰਾਂ ਤੇ ਲੱਦ ਕੇ ਅੱਗੇ ਟੁਰ ਪੈਂਦੇ ਹਨ। ਇਹਨਾਂ ਨੂੰ ਪਖੀ ਵਾਸ, ਪਖੀ ਵਾਲ, ਪਖਵਾਰੇ ਕਹਿੰਦੇ ਹਨ। ਇਹ ਲੋਕ ਵੇਸ਼੍ਯਾ ਦਾ ਕੰਮ ਨਹੀਂ ਕਰਦੇ, ਪਖਿਆਰੀ ਪਦ ਵਿੱਚ ਇਹਨਾਂ ਤੋਂ ਮੁਰਾਦ ਨਹੀਂ ਹੈ। ਅਸਲ ਬਾਤ ਇਉਂ ਹੈ ਕਿ ਪਿਛਲੇ ਸਮੇਂ ਵੇਸ਼੍ਯਾਵਾਂ ਆਬਾਦੀ ਤੋਂ ਵੱਖਰੇ ਥਾਂ ਸਿਰਕੀਆਂ ਦੇ ਘਰਾਂ ਵਿੱਚ ਰਹਿਣ ਦਿੱਤੀਆਂ ਜਾਂਦੀਆਂ ਸਨ, ਉਹਨਾਂ ਘਰਾਂ ਨੂੰ ਪਖਾ ਤੇ ਪਖੀਆਂ ਕਹਿੰਦੇ ਸਨ, ਉਹਨਾਂ ਵਿੱਚ ਰਹਿਣ ਕਰਕੇ ਉਹਨਾਂ ਦਾ ਨਾਮ ਪਖਿਆਰੀ ਹੋਇਆ। ਹੁਣ ਤੱਕ ਕਈ ਥਾਂ ਵਸੋਂ ਤੋਂ ਦੂਰ ਵੇਸਵਾਂ ਦੇ ਘਰ ਵੱਖਰੇ ਹੁੰਦੇ ਹਨ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found