[ਸੰ:। ਸੰਸਕ੍ਰਿਤ, ਪਦ, ਪਦਕ। ਪ੍ਰਾਕ੍ਰਿਤ, ਪਾਯ, ਪਕ। ਹਿੰਦੀ, ਪਗ]। ੧. ਪੈਰ। ਦੇਖੋ, ‘ਉਪੇਤਾਣ’ ੨. [ਦੇਖੋ, ‘ਪਾਗ’]* ਸਿਰ ‘ਤੇ ਬੰਨ੍ਹਣ ਵਾਲਾ ਕਪੜਾ। ਯਥਾ- ‘ਮੈ ਭੋਲਾਵਾ ਪਗ ਦਾ’ (੧੩੭੯)। *ਪਿਛਲੇ ਸਮੇਂ ਪੱਗ ਪਹਿਲਾਂ ਗੋਡਿਆਂ ‘ਤੇ ਬੰਨ੍ਹਦੇ ਸਨ ਤੇ ਫਿਰ ਸਿਰ ‘ਤੇ ਰਖਦੇ ਸਨ, ਇਸ ਕਰਕੇ ਇਸ ਦਾ ਨਾਉਂ ਪਗ ਤੋਂ ਪਗੜੀ ਹੋਇਆ। ਅਜੇ ਵੀ ਕਈ ਥਾਈਂ ਪੱਗ ਬੰਨ੍ਹਣ ਦਾ ਕਮਾਮ ਕਰਨ ਵਾਲੇ ਗੋਡਿਆਂ ‘ਤੇ ਪੱਗਾਂ ਬੰਨ੍ਹਦੇ ਹਨ। ਇਹ ਬੱਧੀ ਹੋਈ ਪੱਗ ਕਈ ਕਈ ਮਹੀਨੇ ਨਹੀਂ ਖੁਲ੍ਹਦੀ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ