[ਸੰ:। ਦੇਖੋ, ‘ਪਗ’। ਪਗ+ਰੀ ਪ੍ਰਤੇ] ੧. ਚਰਨਾਂ ਦੀ। ਯਥਾ- ‘ਸਰਨਿ ਪਰੇ ਤੁਮਰੀ ਪਗਰੀ’ (੮੫੬)। ੨. [ਪੰਜਾਬੀ, ਪਗ+ੜੀ ਨਿੰਮ੍ਰਵਾਚੀ ਪ੍ਰਤੇ, ੜ, ਰ ਦੀ ਸ੍ਵਰਣਤਾ*] ਦਸਤਾਰ, ਨਿੱਕੀ ਪੱਗ। ਯਥਾ: ‘ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ’ (੭੨੭)। *ਪਿਛਲੇ ਸਮੇਂ ਪੱਗ ਪਹਿਲਾਂ ਗੋਡਿਆਂ ਤੇ ਬੰਨ੍ਹਦੇ ਸਨ ਤੇ ਫੇਰ ਸਿਰ ਤੇ ਰਖਦੇ ਸਨ, ਇਸ ਕਰਕੇ ਇਸਦਾ ਨਾਉਂ ਪੱਗ ਤੋਂ ਪਗੜੀ ਹੋਇਆ। ਅਜੇ ਬੀ ਕਈ ਥਾਈਂ ਪੱਗ ਬੰਨ੍ਹਣ ਦਾ ਕਮਾਮ ਕਰਨ ਵਾਲੇ ਗੋਡਿਆਂ ਤੇ ਪੱਗਾਂ ਬੰਨ੍ਹਦੇ ਹਨ। ਇਹ ਬੱਧੀ ਹੋਈ ਪੱਗ ਕਈ ਕਈ ਮਹੀਨੇ ਨਹੀਂ ਖੁਲ੍ਹਦੀ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ