[ਸੰ:। ਸੰਸਕ੍ਰਿਤ, ਪਟ੍ਟ: ਯਾ ਪਟ੍ਟਿਕਾ=ਤਖ਼ਤੀ। ਪੰਜਾਬੀ, ਪੱਟੀ] ੧. ਤ੍ਰੀਮਤਾਂ ਦੇ ਸਿਰ ਦੇ ਵਾਲ ਜੋ ਸਿਰ ਦੇ ਅਧ ਵਿੱਚੋਂ ਦੋ ਹਿੱਸੇ ਕਰਕੇ, ਹਰੇਕ ਨੂੰ ਆਪਣੇ ਪਾਸੇ ਵੱਲ ਕੁਛ ਜਮਾਊ ਸ਼ੈ ਲਾ ਕੇ, ਕੰਘੀ ਕਰਕੇ ਤਖ਼ਤੀ ਵਾਂਙ ਜਮਾਏ ਜਾਣ, ਉਹਨਾਂ ਨੂੰ ਪੱਟੀਆਂ ਕਹਿੰਦੇ ਹਨ। ਯਥਾ- ‘ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ’ (੪੧੭), ਤਥਾ-’ਮਾਠਿ ਗੁੰਦਾੲਂੀ ਪਟੀਆ’ (੫੫੮)। ੨. [ਸੰਸਕ੍ਰਿਤ, ਪਟ੍ਟਿਕਾ] ਲਿਖਣ ਦੀ ਤਖ਼ਤੀ। ਯਥਾ- ‘ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗਪਾਲ’ (੧੧੯੪)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ