[email protected]

[ਸੰ:। ਸੰਸਕ੍ਰਿਤ, ਪਤਙ੍ਹ੍ਹਗ=ਸੂਰਜ, ਚਿੜੀ, ਚਾਵਲ, ਪਾਰਾ, ਸੰਦਲ, ਭੰਬਟ, ਲੋਹਾ ਆਦਿ] ੧. ਸੂਰਜ। ੨. ਪਤੰਗਾ (ਇਕ ਨਿੱਕਾ ਜੀਵ)। ਯਥਾ- ‘ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ’ (੧੩੬੪), ਨਾਨਕ ਜੋ ਅਧਮ ਸੀ, ਸਾਰੇ ਲੋਕਾਂ ਵਿੱਚ ਸੂਰਜ ਵਾਂਙ ਪ੍ਰਗਟ ਹੋ ਗਿਆ। ਅਥਵਾ (ਗੁਰ) ਨਾਨਕ (ਜੀ ਆਖਦੇ ਹਨ), ਨੀਚ ਪਤੰਗਾ ਪ੍ਰੀਤ ਦੇ ਕਾਰਨ ਸਾਰੇ ਲੋਕਾਂ ਵਿੱਚ ਪ੍ਰਗਟ ਹੋ ਗਿਆ। ੩. ਭੰਬਟ ਜੋ ਦੀਵੇ ‘ਤੇ ਆਸ਼ਕ ਹੈ* । ਯਥਾ- ‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ’ (੪੮੬), ਮ੍ਰਿਗ ਨੂੰ ਸ਼ਬਦ ਸੁਣਨ ਦਾ ਦੋਖ ਹੈ, ਮੀਨ ਨੂੰ ਖਾਣ ਦਾ ਦੋਖ ਹੈ, ਭਿੰ੍ਰਗ (ਭੌਰੇ) ਨੂੰ ਸੁਗੰਧ ਦਾ ਦੋਖ ਹੈ, ਪਤੰਗ (ਭੰਬਟ) ਨੂੰ ਰੂਪ (ਦੀਵੇ ਦੇ ਪ੍ਰਕਾਸ਼ ਤੱਕਣ ਦਾ) ਦੋਖ ਹੈ, ਕੁੰਚਰ (ਹਾਥੀ) ਨੂੰ ਸਪਰਸ਼ (ਕਾਮ) ਦਾ ਦੋਖ ਹੈ, ਇਹ ਪੰਜੇ ਇਕ ਇਕ ਐਬ ਕਰ ਕੇ ਮਰਦੇ ਹਨ, (ਆਦਮੀ ਵਿੱਚ ਪੰਜੇ ਹੀ ਦੋਖ ਪ੍ਰਬਲ ਹਨ)। ੪. ਲੇਹਾ, ਉਹ ਕੀੜਾ ਜੋ ਉੱਨ ਤੇ ਪਸ਼ਮੀਨੇ ਨੂੰ ਟੁਕ ਟੁਕ ਕੇ ਨਾਸ ਕਰਦਾ ਹੈ। ਯਥਾ- ‘ਮਾਇਆ ਮੋਹ ਮੈਲੁ ਪਤੰਗੁ ਨ ਲਾਗੈ’ (੧੦੪੯), ਮਾਇਆ ਰੂਪੀ ਮੈਲ ਤੇ ਮੋਹ ਰੂਪੀ ਲੇਹਾ ਨਹੀਂ ਲੱਗਦਾ। ਤਥਾ-’ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ’ (੧੪੧੮), ਤਥਾ- ‘ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ’ (੬੯), ਇਹਨਾਂ ਤਿੰਨਾਂ ਤੁਕਾਂ ਵਿੱਚ ਕਈ ਗਿਆਨੀ ਪਤੰਗ ਦਾ ਅਰਥ ਸਰੀਰ, ਰੰਚਕ ਮਾਤ੍ਰ ਤੇ ਸੂਰਜ ਵਤ, ਤ੍ਰੈ ਅਰਥ ਲਾਉਣ ਦਾ ਯਤਨ ਵੀ ਕਰਦੇ ਹਨ। *ਪੰਜਾਬੀ ਵਿੱਚ ਪਤੰਗ ਇਕ ਤਰ੍ਹਾਂ ਦੀ ਵੱਡੀ (ਉਡਣ ਵਾਲੀ) ਗੁੱਡੀ ਨੂੰ ਵੀ ਕਹਿੰਦੇ ਹਨ, ਜਿਸ ਦੀ ਸ਼ਕਲ ਭੰਬਟ ਵਾਂਙੂ ਬਣਾਉਂਦੇ ਹਨ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found