[email protected]

[ਸੰ:। ਹਿੰਦੀ, ਪਾਹੁਨਾ, ਪਹੀਆ। ਪੁ: ਪੰਜਾਬੀ, ਪ੍ਰਾਹੁਣਾ, ਪਾਹੂ, ਪਹੀ। ਨ: ਪੰਜਾਬੀ, ਪ੍ਰਾਹੁਣਾ। ਪ੍ਰਾਕ੍ਰਿਤ, ਪਹੇਣਯ*= ਖਾਣ ਵਾਸਤੇ ਜੋ ਸ਼ੈ ਦਿੱਤੀ ਜਾਵੇ, ਜੋ ਉਸ ਸ਼ੈ ਨੂੰ ਖਾਵੇ ਸੋ ਪ੍ਰਾਹੁਣਾ] ਪਰਾਹੁਣਾ, ਮਹਿਮਾਨ। ਯਥਾ- ‘ਆਵਤ ਪਹੀਆ ਖੂਧੇ ਜਾਹਿ’ (੮੭੨), ਪਰਾਹੁਣੇ ਆ ਕੇ ਭੁਖੇ ਚਲੇ ਜਾਂਦੇ ਹਨ। ਤਥਾ-’ਪਹੀ ਨ ਵੰਞੈ ਬਿਰਥੜਾ’ (੧੦੯੫)। *ਜੇ ਸੰਸਕ੍ਰਿਤ ਪਦ ਪ੍ਰਾਘੁਣ : (ਪ੍ਰਾਹੁਣੇ) ਦਾ ਮੂਲ ਸਮਝਿਆ ਜਾਏ ਤਦ ਪ੍ਰਾਘੁਣ ਦਾ ਪਾਹੁਣ ਇੰਞ ਬਣ ਜਾਂਦਾ ਹੈ। ਜਿਵੇਂ-ਲਘੁਵੀ ਦਾ ਲਹੁਈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found