[ਕ੍ਰਿ:। ਪੰਜਾਬੀ ਪੁੱਜਣ, ਪੁਗਨਾ*=ਕਿਸੇ ਸ਼ੈ ਦਾ ਅੰਤ ਤਕ ਅੱਪੜਨਾ] ਪਹੁੰਚਣਾ। ਯਥਾ- ‘ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ’ (੧੩੭੨), ਭਾਵ ਕ੍ਰੋੜ ਰਤਨ ਭੀ (ਬਰਾਬਰੀ ਨੂੰ) ਨਹੀਂ ਪਹੁੰਚਦੇ। *ਮਿਤੀ ਪੁਗ ਗਈ-ਹੁੰਡੀ ਦੇ ਦਿਨ ਪੂਰੇ ਹੋ ਗਏ, ਚਿਦੀ ਪੁਗ ਗਈ=ਬੱਚਿਆਂ ਦੀ ਖੇਲ ਵਿੱਚ ਖੇਡਣ ਵਾਲੀ ਸ਼ੈ ਸਿਰੇ ਪਹੁੰਚੀ। ਫਲ ਪੁੱਜ ਗਿਆ ਯਾ ਪੁਗ ਗਿਆ=ਐਨਾ ਪੱਕ ਗਿਆ ਕਿ ਹੁਣ ਖਰਾਬ ਹੋ ਗਿਆ ਹੈ, ਏਹ ਵਰਤਾਉ ਪੁਗਣਾ ਦੇ ਬੋਲਚਾਲ ਵਿੱਚ ਹਨ। ਪੁਜਣਾ ਅੱਜ-ਕੱਲ੍ਹ ਪੰਜਾਬ ਵਿੱਚ ਬਹੁਤਾ ‘ਪਹੁੰਚਣਾ’ ਦੇ ਅਰਥ ਵਿੱਚ ਬੋਲਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ