[ਸੰ:। ਸੰਸਕ੍ਰਿਤ, ਪੁਰਸ਼੍ਚਰਣ*] ੧. ਕਿਸੇ ਕਾਰਜ ਦੀ ਸਿੱਧੀ ਵਾਸਤੇ ਕਿਸੇ ਮੰਤ੍ਰ ਦਾ, ਕਿਸੇ ਦੇਵਤੇ ਆਦਿਕ ਦੇ ਸਨਮੁਖ ਜਪ ਕਰਨਾ। ਦੁੱਖਾਂ, ਕਲੇਸ਼ਾਂ, ਰੋਗਾਂ, ਮਨੋਰਥ ਸਿੱਧੀਆਂ ਵਾਸਤੇ ਲੋਕੀ ਪ੍ਰਯੋਗ ਕਰਦੇ ਹਨ, ਉਹ ਸਭ ਪੁਰਸ਼ਚ੍ਹ੍ਹਰਣ ਹਨ। ਯਥਾ- ‘ਮੰਤੁ ਤੰਤੁ ਅਉਖਧੁ ਪੁਨਹਚਾਰੁ’ (੧੮੪), ਹਰਿ ਹਰਿ ਨਾਮ ਨੂੰ ਜੋ ਅਸਾਂ ਜੀਅ ਤੇ ਪ੍ਰਾਣਾਂ ਦਾ ਆਧਾਰ ਬਣਾਇਆ ਹੈ ਇਹ ਮੰਤ੍ਰ ਹੈ, ਇਹੋ ਔਖਧੀ ਹੈ, ਇਹੋ ਪੁਰਸ਼ਚ੍ਹ੍ਹਰਣ ਹੈ। ਤਥਾ-’ਜੇਤੇ ਪੁਨਹਚਰਨ ਸੇ ਕੀਨ੍ਹ੍ਹੇ ਮਨਿ ਤਨਿ ਪ੍ਰਭ ਕੇ ਚਰਣ ਗਹੇ’ (੮੨੪), ਪ੍ਰਭੂ ਦੇ ਚਰਨ ਜੋ ਮਨ ਤਨ ਵਿੱਚ ਫੜੇ ਹਨ (ਇਹੋ ਸਮਝੋ ਕਿ) ਜਿੰਨੇ ਪੁਰਸ਼ਚ੍ਹ੍ਹਰਣ ਹਨ ਸਾਰੇ ਕੀਤੇ ਗਏ। ੨. [ਸੰਸਕ੍ਰਿਤ, ਪੁਨ:=ਫੇਰ। ਆਚਰਣਂ=ਕਰਮ] ਉਹ ਕਰਮ ਜੋ ਪਾਪ ਕਰ ਕੇ ਪਾਪਾਂ ਦੀ ਨਵਿਰਤੀ ਲਈ ਫੇਰ ਕੀਤੇ ਜਾਣ। ਯਥਾ- ‘ਅਨਿਕ ਪੁਨਹ ਚਰਨ ਕਰਤ ਨਹੀ ਤਰੈ’ (੨੬੪)। *ਸੰਸਕ੍ਰਿਤ ਪਦ ਪੁਰਸ਼੍ਚਰਣ ਹੈ, ਜਿਸ ਦੀ ਵਿਤਪਤੀ ਅਸਾਂ ਉੱਤੇ ਦੱਸੀ ਹੈ ਤੇ ਗ਼ਾਲਬਨ ਇਸ ਦੇ ਬੋਲਚਾਲ ਦਾ ਰੂਪ ਪੁਨਹ ਚਰਨ ਹੈ, ਪਰ ਸੁਖਮਨੀ ਦੀ ਤੁਕ ‘ਅਨਿਕ ਪੁਨਹਚਰਨ ਕਰਤ ਨਹੀ ਤਰੈ’ (੨੬੪), ਦੱਸਦੀ ਹੈ ਕਿ ਏਥੇ ਪੁਨ: + ਆਚਰਣ ਤੋਂ ਸਤਿਗੁਰੂ ਜੀ ਨੇ ਆਪ ਇਹ ਪਦ ਸੰਕੇਤ ਕੀਤਾ ਹੈ।
ਪੁਨਹ ਚਾਰ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ