[ਸੰ:। ਪੁ: ਪੰਜਾਬੀ, ਪਾਇ = (ਫ਼ਾਰਸੀ, ਪਾ=ਪੈਰ ਤੋਂ) ਪੈਰ=ਜੋ ਖੜਾ ਰਖੇ। ਭਾਵ ਟੁਰਨ ਨਾ ਦੇਵੇ। ੜ, ਰ ਦੀ ਸ੍ਵਰਣਤਾ, ਪੈਖੜ, ਪੈਖਰ] ੧. ਰੱਸੀ ਜਿਸ ਨਾਲ ਪਸੂ ਦੇ ਪੈਰ ਬੰਨ੍ਹਦੇ ਹਨ, ਤਾਂ ਜੋ ਖੜਾ ਰਹੇ, ਨੱਸ ਨਾ ਜਾਵੇ। ਯਥਾ- ‘ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ’ (੮੧੫), ਭਾਵ ਇਹ ਕਿ ਸੰਤ ਲੋਕ ਮਨ ਰੂਪੀ ਖਰ ਦੀ ਸਮਾਧੀ ਰੂਪ ਰੱਸੀ ਤਦ ਛੱਡਦੇ ਹਨ ਜਦ ਇਸ ਨੂੰ ਭਗਵਤ ਕਥਾ ਕੀਰਤਨ ਵਿੱਚ ਲਗਾ ਲੈਂਦੇ ਹਨ। ਇਹ ਭਾਵ ਵੀ ਹੈ ਕਿ ਜਗਤ ਦੇ ਰੁਝੇਵੇਂ ਤੋਂ ਉਸ ਮਨ ਨੂੰ ਛੁਡਾਓ ਜੋ ਭਜਨ ਬੰਦਗੀ ਵਿੱਚ ਲਗ ਪਏ, ਨਹੀਂ ਤਾਂ ਵੇਹਲੇ ਮਨ ਵਧੇਰੇ ਪਾਪ ਕਰਨਗੇ। ੨. ਬੰਧਨ, ਰੋਕਾਂ। ਤਥਾ-’ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ’ (੨੧੬)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ