[ਸੰ:। ਸੰਸਕ੍ਰਿਤ, ਪਂਕ=ਚਿੱਕੜ। ਜ, ਪੰਜਾਬੀ ਸ੍ਵਾਰਥ ਪ੍ਰਤੇ] ੧. ਚਿੱਕੜ। ਯਥਾ- ‘ਪੰਕਜ ਮੋਹ ਨਿਘਰਤੁ ਹੈ ਪ੍ਰਾਨੀ’ (੧੩੧੧)। ੨. [ਦੇਖੋ, ‘ਪੰਕ ੧.’। ਪੰਕ+ਜ] ਜੋ ਚਿੱਕੜ; ਤੁਕ ਦਾ ਅਰਥ ਬਣੇਗਾ-ਮੋਹ ਜੋ ਚਿੱਕੜ (ਵਾਂਙੂ ਫਸਾ ਲੈਂਦਾ ਹੈ) ਉਸ ਵਿੱਚ ਪ੍ਰਾਣੀ ਨਿਘਰਦਾ ਹੈ। ੩. [ਸੰਸਕ੍ਰਿਤ, ਪਙ੍ਹ੍ਹਕ=ਚਿੱਕੜ+ਜ=ਉਪਜਿਆ] ਤੋਂ ਉਪਜਿਆ, ਕਮਲ, ਕੌਲ। ਯਥਾ- ‘ਪੰਕਜ ਫਾਥੇ ਪੰਕ’ (੧੩੬੨)। ੪. ਪੰਕਜ ਨਾਮ ਕਵਲ ਦਾ ਹੈ ਤੇ ਕਵਲ ਨੂੰ ਅੱਖ ਨਾਲ ਉਪਮਾ ਦੇਂਦੇ ਹਨ, ਸੋ ਉਪਮਾਨ ਤੋਂ ਉਪਮੇਯ, ਅਰਥਾਤ ‘ਪੰਕਜ’ ਪਦ ਦਾ ਅਰਥ ‘ਅੱਖ’ ਲੈਂਦੇ ਹਨ। ਯਥਾ- ‘ਪਲ ਪੰਕਜ ਮਹਿ ਕੋਟਿ ਉਧਾਰੇ’ (੬੮੬), (ਪੰਕਜ) ਅੱਖ ਦੇ (ਪਲ) ਪਲਕਾਰੇ ਵਿੱਚ ਕਰੋੜਾਂ ਉੱਧਾਰ ਦਿੱਤੇ। ਤਥਾ-’ਪਲ ਪੰਕਜ ਮਹਿ ਨਾਮੁ ਛਡਾਏ ਜੇ ਗੁਰ ਸਬਦੁ ਸਿਞਾਪੈ’ (੧੨੭੫)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ