[ਸੰ:। ਸੰਸਕ੍ਰਿਤ, ਵ੍ਰਤ] ੧. ਕੋਈ ਸ਼ੈ ਕਰਨ ਯੋਗ ਯਾ ਨਾ ਕਰਨ ਯੋਗ ਮਿਥ ਕੇ ਉਸ ਦਾ ਸੰਕੇਤ ਦ੍ਰਿੜ੍ਹ ਕਰਨਾ ਕਿ ਕਰਨੀ ਹੈ ਯਾ ਤਿਆਗਣੀ ਹੈ। ਕਿਸੇ ਤਪ, ਤਤਿਖ੍ਯਾ, ਧਰਮ, ਭੁੱਖ, ਜਤ, ਗਰਮੀ, ਸਰਦੀ ਦਾ ਸਹਿਨ ਆਦਿ ਲਈ ਦ੍ਰਿੜ੍ਹ ਸੰਕਲਪ ਕਰ ਕੇ ਉਸ ‘ਤੇ ਨਿਭ ਜਾਣਾ। ਧਾਰਿਆ ਨਿਯਮ। ੨. ਵਰਤ, ਕਿਸੇ ਦਿਨ ਭੁੱਖੇ ਰਹਿਣਾ ਯਾ ਅਤਿ ਥੋੜਾ ਖਾਣਾ ਯਾ ਰੋਜ਼ ਦੀ ਰੋਟੀ ਛੱਡ ਕੇ ਕੁਝ ਹੋਰ ਖਾਣਾ। ਯਥਾ- ‘ਬਰਤੀ ਬਰਤ ਰਹੈ ਨਿਹਕਾਮ’ (੮੪੦), ਤਥਾ-’ਫਲੁ ਪਾਵੈ ਬ੍ਰਤੁ ਆਤਮ ਚੀਨੈ’ (੮੪੦)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ