[ਸੰ:। ਸੰਸਕ੍ਰਿਤ, ਵਰ੍ਹ੍ਹਣ=] ੧. ਅੱਖਰ। ੨. ਜਾਤੀ। ੩. ਰੰਗ। ੧. ਅੱਖਰ। ਯਥਾ- ‘ਬਰਨ ਸਹਿਤ ਜੋ ਜਾਪੈ ਨਾਮੁ’ (੧੧੬੭), ਜੋ ਅੱਖਰਾਂ ਸੰਜੁਗਤ ਨਾਮ ਜਪਦਾ ਹੈ ਉਹ ਜੋਗੀ ਕੇਵਲ ਤੇ ਨਿਹਕਾਮ (ਪਦ ਨੂੰ ਪਹੁੰਚੇਗਾ)। ਪਹਿਲੀ ਤੁਕ ਵਿੱਚ ਕਿਹਾ ਹੈ ਕਿ ਦੇਖੇ ਬਿਨਾ ਆਸਾ ਨਹੀਂ ਉਪਜਦੀ, ਪਰ ਜੋ ਦਿੱਸਦਾ ਹੈ ਸੋ ਨਾਸ਼ ਰੂਪ ਹੈ। ਇਸ ਲਈ ਦੋਵੇਂ ਗੱਲਾਂ ਛੱਡ ਕੇ ਨਾਮ ਜਪੋ ਤੇ ਨਾਮ ਦੇ ਅੱਖਰਾਂ ਵਿੱਚ ਜੁੜੋ। ਇਹ ਦੇਖੇ, ਅਣਦੇਖੇ ਦੇ ਵਿਚਲੀ ਅਵਸਥਾ ਹੈ ਤੇ ਸਰਗੁਣ ਨਿਰਗੁਣ ਉਪਾਸ਼ਨਾ ਹੈ। ਬਰਨ ਸਹਿਤ ਤੋਂ ਮੁਰਾਦ ਇਹ ਵੀ ਹੈ ਕਿ ਅੱਖਰਾਂ ਦਾ ਉਚਾਰਨ ਹੁੰਦਾ ਰਹੇ। ਕਈ ਲੋਕ ਨਾਮ ਨਹੀਂ ਜਪਦੇ ਤੇ ਐਵੇਂ ਕਹਿੰਦੇ ਹਨ ਕਿ ਅਸੀਂ ਅਫ਼ੁਰ ਪਦ ਤੇ ਨਾਮ ਜਪ ਰਹੇ ਹਾਂ। ਅਸਲ ਵਿੱਚ ਓਹ ਲੋਕ ਨਿੰਦ੍ਰਾ, ਤੰਦ੍ਰਾ, ਪ੍ਰਕ੍ਰਿਤੀ ਲਯਤਾ ਆਦਿਕ ਹਾਲਤਾਂ ਵਿੱਚ ਹੁੰਦੇ ਹਨ। ਇਸ ਭੁਲੇਖੇ ਤੋਂ ਕੱਢਣ ਲਈ ਤਾਕੀਦ ਕਰਦੇ ਹਨ ਕਿ ਅੱਖਰਾਂ ਸਮੇਤ ਜਪੋ, ਤਾਂ ਜੁ ਸਰੀਰ ਜਪਣ ਵਿੱਚ ਲੱਗਾ ਰਹੇ, ਏਕਾਗ੍ਰਤਾ ਸਹਿਜੇ ਸਹਿਜੇ ਆਵੇ ਜਿਤਨੀ ਕਿ ਦਿਮਾਗ਼ ਦੇ ਪੱਠੇ ਝੱਲ ਸਕਣ ਤੇ ਅਰੋਗਤਾ ਕਾਇਮ ਰਹੇ। ਕਈ ਗਿਆਨੀ ਏਥੇ ਬਰਨ ਦਾ ਅਰਥ ਰੰਗ ਤੇ ਰੰਗ ਤੋਂ ਪ੍ਰੇਮ ਭਾਵ ਕੱਢਦੇ ਹਨ। ੨. ਰੰਗ। ਯਥਾ- ‘ਬਰਨੁ ਚਿਹਨੁ ਨਾਹੀ ਕਿਛੁ’ (੯੭੯)। ੩. ਜਾਤੀ। ਚਾਰ ਪਹਿਲੀਆਂ ਜਾਤੀਆਂ-ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਯਥਾ- ‘ਜਾਤਿ ਬਰਨ ਕੁਲ ਸਹਸਾ ਚੂਕਾ’ (੧੧੯੮)। ੪. [ਕ੍ਰਿ:। ਸੰਸਕ੍ਰਿਤ, ਵਰ੍ਹ੍ਹਣਨ] ਕਹਿਣਾ, ਬਿਆਨ ਕਰਨਾ। ਯਥਾ- ‘ਬਰਨਿ ਨ ਸਾਕਉ’ (੨੦੭)। ੫. [ਸੰ:। ਸੰਸਕ੍ਰਿਤ, ਵਰੁਣ] ਵਰੁਣ ਦੇਵਤਾ, ਪਾਣੀਆਂ ਦਾ ਦੇਵਤਾ। ਯਥਾ- ‘ਅਨਿਕ ਬਰਨ ਅਨਿਕ ਕਨਿਕ ਸੁਮੇਰ’ (੧੨੩੬)।
ਬਰਨਿ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ