[ਸੰ:। ਦੇਖੋ, ‘ਬਾਣੀਆ ੨.’] ੧. ਵਪਾਰੀ ਦੇ। ੨. ਤੇਲ, ਲੂਣ, ਆਟਾ, ਖਾਣ ਪੀਣ ਦੀਆਂ ਚੀਜ਼ਾਂ ਵੇਚਣ ਵਾਲਾ। ਕਿਤੇ ਕਿਤੇ ਪਸਾਰੀ ਨੂੰ ਵੀ ਕਹਿੰਦੇ ਹਨ, ਜੋ ਹਿੰਗ ਆਦਿ ਮਸਾਲੇ ਤੇ ਦਵਾਈਆਂ ਵੇਚਦਾ ਹੋਵੇ। ਯਥਾ- ‘ਬਾਣੀਏ ਕੇ ਘਰ ਹੀਂਗੁ ਆਛੈ’ (੭੧੮), ਪਰ ਏਥੇ ਮੁਰਾਦ ਉਸ ਦੇਸ ਦੇ ਵਪਾਰ-ਪੇਸ਼ਾ ਲੋਕਾਂ ਤੋਂ ਜਾਪਦੀ ਹੈ ਜੋ ਸਾਰਾ ਦਿਨ ਹੱਟੀ ‘ਤੇ ਬੈਠੇ ਰਹਿੰਦੇ ਹਨ ਤੇ ਦਾਲ ਚੌਲ ਯਾ ਰੋਟੀ ਖਾਂਦੇ ਹਨ, ਉਹ ਵਾਈ ਤੋਂ ਡਰਦੇ ਹਿੰਗ ਦਾ ਵਰਤਾਉ ਵਧੇਰੇ ਕਰਦੇ ਹਨ, ਇਸ ਲਈ ਹਿੰਗ ਉਹਨਾਂ ਦੇ ਘਰੀਂ ਜ਼ਰੂਰ ਹੁੰਦੀ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ