[email protected]

[ਸੰ:। ਸੰਸਕ੍ਰਿਤ, ਵਾਰ:] ੧. ਦੁਆਰਾ, ਬੂਹਾ, ਟਿਕਾਣਾ, ਮਕਾਨ। ਯਥਾ- ‘ਫਰੀਦਾ ਬਾਰਿ ਪਰਾਇਐ ਬੈਸਣਾ’ (੧੩੮੦), ਪਰਾਏ ਬੂਹੇ ਬੈਠਣਾ। ੨. [ਸੰਸਕ੍ਰਿਤ, ਸਮਾਂ] ਵਕਤ, ਵੇਲਾ। ਯਥਾ- ‘ਬਾਰ ਅੰਤ ਕੀ ਹੋਇ ਸਹਾਇ’ (੧੧੮੭), (ਜੋ) ਅੰਤ ਵੇਲੇ ਸਹਾਈ ਹੁੰਦਾ ਹੈ। ੩. [ਸੰਸਕ੍ਰਿਤ, ਵਾਰ=ਮੌਕਿਆ] ਮੌਕਿਆ, ਵਾਰੀ। ਯਥਾ- ‘ਇਹੀ ਤੇਰੀ ਅਉਸਰੁ ਇਹ ਤੇਰੀ ਬਾਰ’ (੧੧੫੯)। ੪. [ਦੇਖੋ, ‘ਅੰਕ ੩.’] ਦੇਰੀ, ਚਿਰ। ਯਥਾ- ‘ਚਾਰਿ ਪਦਾਰਥ ਦੇਤ ਨ ਬਾਰ’ (੮੫੬)। ੫. [ਸੰਸਕ੍ਰਿਤ, ਵਾਰਣ=ਰਖਿਆ ਕਰਨੀ]* ਬਲਿਹਾਰ, ਕੁਰਬਾਨ, ਸਦਕੇ, ਵਾਰੀ ਜਾਣਾ ਦਾ ਦੂਜਾ ਰੂਪ ਹੈ, ਬਾਰ ਜਾਣਾ। ਯਥਾ- ‘ਬਾਰਿ ਜਾਉ ਲਖ ਬੇਰੀਆ’ (੧੩੫)। ੬. [ਸੰਸ: ਬਾਲ ਦਾ ਦੂਸਰਾ ਰੂਪ ਬਾਰ] ਬਾਲਕ। ਯਥਾ- ‘ਬਾਰ ਬਿਵਸਥਾ ਤੁਝਹਿ ਪਿਆਰੈ ਦੂਧ’ (੨੬੬)। ਦੇਖੋ, ‘ਬਾਰੋ’ ੭. [ਸੰਸਕ੍ਰਿਤ, ਵਾਰ=ਸਮਾਂ, ਵਾਰੀ] ਪੁਨਾ ਪੁਨਾ। ਘੜੀ ਮੁੜੀ। ਯਥਾ- ‘ਬਾਰ ਬਾਰ ਹਰਿ ਕੇ ਗੁਨ ਗਾਵਉ’ (੩੪੪), ਤਥਾ-’ਕਹਉ ਕਹਾ ਬਾਰ ਬਾਰ’ (੧੩੫੨)। ੮. [ਸੰਸਕ੍ਰਿਤ] ਜਲ। ੯. [ਸੰ:। ਪੰਜਾਬੀ] ਉਜਾੜ**, ਬੀਆਬਾਨ। ਯਥਾ- ‘ਬਾਰਿ ਵਿਡਾਨੜੈ’ (੫੨੦), ਤਥਾ-’ਬਨ ਫੂਲੇ ਮੰਝ ਬਾਰਿ’ (੧੧੦੮)। ਦੇਖੋ, ‘ਬਾਰੇ’ *ਕਿਸੇ ਦੇ ਦੁੱਖ ਕਸ਼ਟ ਵੇਲੇ ਕੋਈ ਸ਼ੈ ਉਸ ਦੇ ਸਿਰ ਤੋਂ ਘੁਮਾ ਕੇ ਦੇਣੀ, ਇਸ ਖ਼ਿਆਲ ਨਾਲ ਕਿ ਐਉਂ ਇਸ ਦੀ ਰੱਖਿਆ ਹੋ ਜਾਏਗੀ, ਇਸ ਨੂੰ ਪੰਜਾਬੀ ਵਿੱਚ ਵਾਰਨਾ ਕਹਿੰਦੇ ਹਨ%**ਪੰਜਾਬ ਵਿੱਚ ਉਜਾੜ ਥਾਵਾਂ ਨੂੰ ਜਿਥੇ ਵਣ, ਕਰੀਰ ਆਦਿ ਹੁੰਦੇ ਸਨ, ਬਾਰਾਂ ਕਹਿੰਦੇ ਸਨ। ਜਿਹਾ ਕੁ-ਸਾਂਦਲ ਬਾਰ, ਗੰਜੀ ਬਾਰ। ਹੁਣ ਇਹ ਬਾਰਾਂ, ਨਹਿਰਾਂ ਨਾਲ ਅਬਾਦ ਹੋ ਗਈਆਂ ਤੇ ਹੋ ਰਹੀਆਂ ਹਨ। (ਅੱਜ ਆਬਾਦ ਹੋ ਚੁੱਕੀਆਂ ਹਨ।) ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found