[email protected]

[ਗੁ:। ਬਾਰਹਾ=ਬਾਰਾਂ। ੧੨। ੧. ਸੰਸਕ੍ਰਿਤ ਵਿੱਚ ਦ੍ਵਾਦਸ਼ ਤੇ ਦ੍ਵਾਦਸ਼ਾਂਤਮਨ ਸੂਰਜ ਦੇ ਨਾਮ ਹਨ। ਵਰਣ ਸੰਸਕ੍ਰਿਤ ਵਿੱਚ ਰੰਗ ਨੂੰ ਕਹਿੰਦੇ ਹਨ* । ਸੋ ਦ੍ਵਾਦਸ਼ ਦੀ ਪੰਜਾਬੀ ਹੈ ਬਾਰਾਂ ਤੇ ਵਰਣ ਦਾ ਬਦਲ ਕੇ ਹੋ ਗਿਆ ਵੰਨ ਤੇ ਵੰਨੀ। ਸੋ ਬਾਰਾਂ ਵੰਨੀ ਦੇ ਸੋਨੇ ਤੋਂ ਮੁਰਾਦ ਹੈ, ਸੂਰਜ ਵਰਗੀ ਦਮਕ ਹੋਵੇ ਜਿਸ ਦੀ, ਉਹ ਸੋਨਾ, ਭਾਵ ਸ਼ੁੱਧ ਸੋਨਾ। ੨. ਜਿਸ ਸੋਨੇ ਨੂੰ ਸਾਫ਼ ਕਰਦਿਆਂ ੧੨ ਅੱਗਾਂ ਦਿੱਤੀਆਂ ਜਾਣ ਉਹ ਮੂਲੋਂ ਸ਼ੁੱਧ ਹੋ ਜਾਂਦਾ ਹੈ, ਵੰਨਿ: ਨਾਮ ਸੰਸਕ੍ਰਿਤ ਵਿੱਚ ਅੱਗ ਦਾ ਹੈ, ਬਾਰਾਂਵੰਨੀ=ਬਾਰਾਂ ਅੱਗਾਂ ਦਾ ਸੋਨਾ। ੩. ਇਕ ਸੰਕੇਤ ਹੁੰਦਾ ਹੈ ਕਿ ਬਾਰਾਂ ਵੰਨੀ ਦਾ ਸੋਨਾ ਸ਼ੁੱਧ, ਜੇ ੧੦ ਵੰਨੀ ਦਾ ਹੋਵੇ ਤਾਂ ਦੋ ਹਿੱਸੇ ਰਲੇ ਵਾਲਾ, ਜੇ ਅੱਠ ਵੰਨੀ ਦਾ ਤਾਂ ਚਾਰ ਹਿੱਸੇ ਰਲੇ ਵਾਲਾ। ਜਿਕੂੰ ਯੂਰਪ ਵਿੱਚ ਚੱਵੀ ਕੈਰਟ ਦਾ ਸੋਨਾ ਸ਼ੁੱਧ ਸੋਨਾ ਹੈ, ੨੨ ਕੈਰਟ ਵਿੱਚ ਦੋ ਹਿੱਸੇ। ੪. ਤੋਲੇ ਦੇ ਬਾਰਾਂ ਹਿੱਸੇ ਕਰਦੇ ਹਨ ਤੋਲ ਵਾਸਤੇ, ਹਰ ਹਿੱਸਾ ਮਾਸਾ ਕਹਾਉਂਦਾ ਹੈ, ਨਿਰੋਲਤਾ ਵਾਸਤੇ ਹਰ ਹਿੱਸਾ ਵੰਨੀ। ੧੨ ਵੰਨੀਆਂ ਦਾ ਸੋਨਾ ਉਹ ਹੈ ਜਿਸ ਵਿੱਚ ੧੨ ਹੀ ਮਾਸੇ ਸੋਨਾ ਹੈ, ਉਹ ਸ਼ੁੱਧ ਸੋਨਾ ਹੈ, ਤੇ ਘੱਟ ਵੰਨੀਆਂ ਵਿੱਚ ਓਨਾ ਰਲਾ ਫ਼ੀ ਤੋਲਾ] ੧. ਸ਼ੁੱਧ, ਨਿਰੋਲ। ਯਥਾ- ‘ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ’ (੧੩੭੨)। ੨. ਬਾਰਾਂ ਵੇਰੀ। ਯਥਾ- ‘ਬਾਰਹਾ ਕੰਚਨੁ ਸੁਧੁ ਕਰਾਇਆ॥ ਨਦਰਿ ਸਰਾਫ ਵੰਨੀਸ ਚੜਾਇਆ॥ ਪਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ’ (੧੦੭੪), ਬਾਰਾਂ ਵੇਰੀ (ਅੱਗ ਦੇ ਕੇ) ਸੋਨਾ ਸ਼ੁੱਧ ਕਰਾਇਆ (ਫਿਰ ਉਹ) ਸਰਾਫ ਦੀ ਨਦਰ (ਪਛਾਣ) ਵਿੱਚ (ਐਉਂ) ਪਰਖ ਕੇ ਸਰਾਫ਼ਾਂ ਨੇ ਖ਼ਜ਼ਾਨੇ ਪਾਇਆ, ਫੇਰ ਉਹ ਕਦੇ ਤਾਇਆ ਨਹੀਂ ਜਾਂਦਾ। ਸੂਚਨਾ- ਇਸ ਤੁਕ ਦੇ ਪਦ ‘ਫਿਰਿ ਨਾਹੀ ਤਾਈਜਾ ਹੇ’ (੧੦੭੪), ਤੋਂ ਪ੍ਰਗਟ ਹੁੰਦਾ ਹੈ ਕਿ ਬਾਰਹਾ ਤੋਂ ਮੁਰਾਦ ਬਾਰਾਂ ਵੇਰ ਅੱਗ ਦੇਣ ਦੀ ਹੈ ਤੇ ਬਾਰਾਂ ਵੰਨੀ ਦਾ ਅਰਥ ਬਾਰਾਂ ਅੱਗਾਂ ਹੀ ਹੈ। *ਸੰਸਕ੍ਰਿਤ ਵਿੱਚ ਵਰਣ ਦਾ ਇਕ ਅਰਥ ਇਹ ਵੀ ਹੈ-ਸੋਨੇ ਦੀ ਕਸਵਟੀ ਉਤੇ ਕਸ, ਜਿਸ ਤੋਂ ਸੋਨੇ ਦੀ ਨਿਰੋਲਤਾ ਪਰਖੀ ਜਾਂਦੀ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found