[email protected]

ਸੰਗ੍ਯਾ- ਰੋਹੀ. ਜੰਗਲ. ਟੀਡੁ ਲਵੈ ਮੰਝਿ ਬਾਰੇ.” (ਤੁਖਾ ਬਾਰਹਮਾਹਾ) ਬਿੰਡੇ ਜੰਗਲ ਵਿੱਚ ਬੋਲਦੇ ਹਨ। ੨. ਨਾਨਕਿਆਨੇ ਦੇ ਆਸ ਪਾਸ ਦਾ ਦੇਸ਼. “ਬਾਰ ਦੇਸ਼ ਸਭ ਦੇਸ ਨਰੇਸੂ.” (ਨਾਪ੍ਰ) ੩. ਚਿਰ. ਦੇਰੀ. ਢਿੱਲ. “ਚਾਰਿ ਪਦਾਰਥ ਦੇਤ ਨ ਬਾਰ.” (ਬਿਲਾ ਕਬੀਰ) “ਬਿਨਸਤ ਲਗਤ ਨ ਬਾਰ.” (ਸੋਰ ਮਃ ੯) ੪. ਕੁਰਬਾਨੀ. ਨਿਛਾਵਰ. “ਬਾਰਦੀਓ ਗੁਰੁ ਪੈ ਸਰਬੰਸ.” (ਗੁਵਿ ੧੦) ੫. ਵਾਲ. ਰੋਮ. “ਤਿਨ ਕੇ ਬਾਰ ਨ ਬਾਂਕਨ ਪਾਏ.” (ਵਿਚਿਤ੍ਰ) ਉਨ੍ਹਾਂ ਦੇ ਵਾਲ ਵਿੰਗੇ ਨਾ ਹੋਏ। ੬. ਬਾੜ. ਖੇਤ ਆਦਿ ਦੇ ਚਾਰੇ ਪਾਸੇ ਕੰਡੇਦਾਰ ਝਾੜੀ ਦੀ ਕੀਤੀ ਹੋਈ ਰੋਕ. “ਖੇਤ ਕੌ ਜੌ ਖਾਇ ਬਾਰ.” (ਭਾਗੁ ਕ) “ਚਲੇ ਬਾਰਬੇ ਯਾਰ ਕੋ ਜਯੋਂ ਭਭੂਕੇ.” ਅੱਗ ਦੇ ਭਭੂਕੇ ਦੀ ਤਰਾਂ ਬਾੜ ਨੂੰ ਬਾਲਣ (ਜਲਾਉਣ) ਲਈ ਚਲੇ। ੭. ਸੰ. ਬਾਲ. ਬਾਲਕ. “ਬਾਰ ਬਿਵਸਥਾ ਤੁਝਹਿ ਪਿਆਰੈ ਦੂਧ.” (ਸੁਖਮਨੀ) “ਬਾਰਨ ਭੇਦ ਯੌਂ ਭਾਖ ਸਨਾਏ.” (ਕ੍ਰਿਸਨਾਵ) ਬਾਲਕਿਆਂ ਨੇ ਸਾਰੀ ਕਥਾ ਖੋਲ੍ਹਕੇ ਦੱਸੀ। ੮. ਸੰ. ਬਾਲਾ. ਕੰਨ੍ਯਾ. ਇਸਤ੍ਰੀ. ਨਾਰੀ. “ਸੋਉ ਬਾਰ ਸਬੁੱਧਿ ਭਈ ਜਬਹੀ.” (ਰਾਮਾਵ) ਉਹ ਕੰਨ੍ਯਾ ਜਦ ਬੋਧ ਸਹਿਤ ਹੋਈ. ਭਾਵ- ਬਾਲਿਗ਼ ਹੋਈ. “ਸੁਰੀ ਆਸੁਰੀ ਬਾਰ.” (ਚਰਿਤ੍ਰ ੨੬੪) ਦੇਵ ਦੈਤਾਂ ਦੀਆਂ ਇਸਤ੍ਰੀਆਂ। ੯. ਸੰ. ਵਾਰ. ਸਮਾਂ. ਵ੍ਹ੍ਹੇਲਾ. “ਬਾਰ ਅੰਤ ਕੀ ਹੋਇ ਸਹਾਇ.” (ਬਸੰ ਮਃ ੯) ੧੦. ਦ੍ਵਾਰ. ਦਰਵਾਜ਼ਾ. “ਖਰੇ ਬਾਰ ਪੈ ਦੀਨ ਗੁਹਾਰ.” (ਨਾਪ੍ਰ) ੧੧. ਦਫ਼ਅ਼. ਮਰਤਬਾ. “ਜਾਰੈ ਦੂਜੀ ਬਾਰ.” (ਸ. ਕਬੀਰ) ੧੨. ਸੰ. ਵਾਰਿ ਅਤੇ (वार. ). ਜਲ. “ਬਾਰਬਾਰ ਬਰ ਬਾਰ ਕੋ ਬਾਰਦ ਬਰਸਤ ਬ੍ਰਿੰਦ.” (ਗੁਪ੍ਰਸੂ) “ਬਹੁ ਬਾਰ ਨਿਹਾਰਕੈ ਬਾਰ ਤਬੈ ਬਿਨ ਬਾਰ ਨਬਾਬ ਕੋ ਮੈ ਸੁਧ ਦੀਨੀ.” (ਨਾਪ੍ਰ) ਬਹੁਤ ਵਾਰ ਵੇਈਂ ਨਦੀ ਦਾ ਜਲ ਦੇਖਕੇ

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found