[ਸੰ:। ਪੰਜਾਬੀ, ਬਾਹ ਤੋਂ ਬਾਹੀ। ਬਾਹ ਵਾਂਙੂ ਲੰਮੀ ਸ਼ੈ] ਮੰਜੇ ਦੀਆਂ ਹੀਆਂ। ਯਥਾ- ‘ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ* ਸਣੁ ਬਾਹਾ’ (੫੫੭), ਹੇ ਇਸਤ੍ਰੀ! ਚੂੜਾ ਪਲੰਘ ਸਮੇਤ ਭੰਨ, ਸਣੇ ਆਪਣੀਆਂ ਬਾਹਾਂ ਤੇ ਮੰਜੇ ਦੀਆਂ ਹੀਆਂ ਦੇ, ਭਾਵ ਹੇ ਮੁੰਧੇ! ਚੂੜਾ (ਸਕਾਮ ਕਰਮਾਂ ਦਾ) ਸਣੇ ਬਾਹਾਂ, ਭਾਵ ਬ੍ਰਿਤੀਆਂ ਦੇ ਅਰ ਪਲੰਘ ਸਣੇ ਬਾਹੀਆਂ ਦੇ ਭਾਵ ਚੁਤੁਸ਼ਯ ਸਾਧਨਾ ਰੂਪ ਪਲੰਘ ਨਾਲ ਆਸਾ ਮਨਸਾ ਰੂਪ ਬਾਹੀਆਂ ਦੇ ਭੰਨ ਸਿੱਟ। *ਬਾਹੀ ਤੇ ਬਹੂ-ਪੁ: ਪੰਜਾਬੀ ਵਿੱਚ ਵੰਙਾਂ ਨੂੰ ਵੀ ਕਹਿੰਦੇ ਹਨ ਕਿ ਵੰਙਾਂ ਨੂੰ ਬਾਹਾਂ ਸਮੇਤ ਪਲੰਘ ਨਾਲ ਮਾਰ ਮਾਰ ਕੇ ਭੰਨ ਦੇ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ