[email protected]

[ਗੁ:। ਸੰਸਕ੍ਰਿਤ, ਵਿ+ਮਲ=ਮੈਲ ਤੋਂ ਰਹਿਤ] ਸੁਥਰਾ, ਮੈਲ ਤੋਂ ਰਹਿਤ। ਦੇਖੋ, ‘ਇਸੇ ਪਦ ਦਾ ਅੰਕ ੪ ‘ਤੇ ਦੂਸਰਾ ਅਰਥ। ੨. [ਸੰ:] ਉਹ ਅਵਸਥਾ ਜਿਥੇ ਮੈਲ ਨਹੀਂ ਰਹਿੰਦੀ, ਭਾਵ ਸ਼ੁੱਧ, ਪੂਰਨ ਪਦ, ਯਥਾਰਥ। ੩. [ਸੰ:] ਉਹ ਜੋ ਦੂਈ ਦੀ ਮੈਲ ਤੋਂ ਰਹਿਤ ਹੈ-ਬ੍ਰਹਮ, ਵਾਹਿਗੁਰੂ। ਯਥਾ- ‘ਤ੍ਰਿਕੁਟੀ ਛੂਟੀ ਬਿਮਲ ਮਝਾਰਿ’ (੨੨੦), ਜਦ ਹਿਰਦਾ ਸ਼ੁੱਧ ਹੋਇਆ ਤਦ ਤ੍ਰਿਕੁਟੀ ਛੁਟ ਗਈ। ਭਾਵ ਧਿਆਤਾ, ਧਿਆਨ, ਧੇਅ, ਤਿੰਨਾਂ ਦਾ ਛੁੱਟ ਜਾਣਾ ਜਦ ਹੁੰਦਾ ਹੈ, ਤਦ (ਬਿਮਲ) ਪਰਮਾਤਮਾ ਦੇ ਵਿੱਚ (ਪ੍ਰਾਪਤ ਹੁੰਦਾ ਹੈ)। ਦੇਖੋ, ‘ਬਿਮਲ ਨਦੀ’, ‘ਬਿਮਲ ਸੁਧ’, ‘ਝੇਲਾ’ ੪. ਨਿਰਮਲ ਜਲ ਦਾ ਛੰਭ, ਛੰਭ, ਤਲਾਅ* । ਯਥਾ- ‘ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ’ (੯੯੦), ਤਲਾਅ ਦੇ ਨਿਰਮਲ ਜਲ ਵਿੱਚ ਵਸਦੇ ਹਨ ਕੌਲ ਫੁੱਲ ਤੇ ਜਾਲਾ। ਅਥਵਾ ਅਨ੍ਵਯ ਕਰ ਕੇ ਬਿਮਲ ਨੂੰ ਪਦਮ ਨਾਲ ਲਾਉਂਦੇ ਹਨ ਕਿ ਨਿਰਮਲ ਜਲ ਵਿੱਚ ਜਾਲਾ ਤੇ ਮੈਲ ਰਹਿਤ ਕਮਲ ਵਸਦੇ ਹਨ। *ਪੁਰਾਤਨ ਪੰਜਾਬੀ ਵਿੱਚ ਬਿੰਬ=ਪਾਣੀ,-ਲ-ਪ੍ਰਤੇ। ਜਿਥੇ ਪਾਣੀ ਖੜ੍ਹਾ ਹੋਵੇ ਸੋ ਬਿੰਬਲ, ਬਿਬਲ+ਛੰਭ, ਤਲਾਅ। ਬਿਬਲ ਦਾ ਰੂਪਾਂਤਰ ਬਿਮਲ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found