[ਗੁ:। ਸੰਸਕ੍ਰਿਤ, ਵੈਰਾਗੀ, ਵੈਰਾਗਨ੍ਹ੍ਹਿ] ੧. ਉਹ ਜਿਸ ਨੇ ਮੋਹ ਛੱਡ ਦਿੱਤਾ ਹੋਵੇ, ਸੰਸਾਰ ਤੋਂ ਉਪਰਾਮ। ੨. ਜਦੋਂ ਇਹ ਪਦ ਪਰਮੇਸ਼ਰ ‘ਤੇ ਲੱਗੇ ਤਾਂ ਅਰਥ ਹੈ-ਜੋ ਕਦੇ ਵੀ ਰਾਗ ਵਿੱਚ ਨਹੀਂ ਆਇਆ। ਦੇਖੋ, ‘ਬੈਰਾਗਰੋ’ ੩. ਜੋ ਪ੍ਰਾਣੀ ਸੰਸਾਰ ਤੋਂ ਉਪਰਾਮ ਹੋ ਕੇ ਕਿਸੇ ਇਕ (ਵਾਹਿਗੁਰੂ, ਗੁਰੂ, ਗੁਰਮੁਖ) ਪਿਆਰੇ ਦੇ ਮਗਰ ਫਿਰਦਾ ਹੈ, ਉਹ ਉਸ ਨਾਲ ਰਾਗੀ ਅਰਥਾਤ ਪਿਆਰ ਕਰਨ ਵਾਲਾ ਹੈ, ਜਿਸ ਦੇ ਕਿ ਮਗਰ ਫਿਰਦਾ ਹੈ, ਇਸ ਕਰਕੇ ਬਿਰਾਗੀ ਦਾ ਅਰਥ ਪ੍ਰੇਮੀ ਵੀ ਹੋ ਜਾਂਦਾ ਹੈ। ਪੰਜਾਬੀ ਦੀ ਬੋਲਚਾਲ ਵਿੱਚ ਇਹ ਪਦ ਇਹਨਾਂ ਅਰਥਾਂ ਵਿੱਚ ਅਜੇ ਵੀ ਵਰਤੀਂਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ