[ਸੰ:। ਹਿੰਦੀ] ੧. ਇਕ ਰਾਗਨੀ ਦਾ ਨਾਮ। ਗੁਰਮਤਿ ਸੰਗੀਤ* ਵਿੱਚ ਭੈਰਵ ਦਾ ਪੁਤ੍ਰ ਹੈ। ਯਥਾ- ‘ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ’ (੧੪੩੦), ਦੇਵਗਿਰੀ ਤੇ ਸੁਘਰਈ ਮਿਲ ਕੇ ਬਿਲਾਵਲ ਹੁੰਦਾ ਹੈ, ਪਰੰਤੂ ਹੋਰਨਾਂ ਮੱਤਾਂ ਵਿੱਚ ਬਿਲਾਵਲੀ ਰਾਗਨੀ ਨੂੰ ਕਈ ਬਿਲਾਵਲ ਮੰਨਦੇ ਹਨ ਸੋ ਗ਼ਲਤ ਹੈ। ਹਾਂ, ਬਿਲਾਵਲੀ ਭਰਤ ਮੱਤ ਵਿੱਚ ਭੈਰਵ ਦੀ ਨੂੰਹ ਹੈ, ਹਨੂਮਾਨ ਮੱਤ ਵਿੱਚ ਹਿੰਡੋਲ ਦੀ ਰਾਗਨੀ ਮੰਨੀ ਹੈ। ਇਸ ਵਿੱਚ ਦੱਖਣੀ ਅਤੇ ਮੰਗਲ ਮੇਲ ਕੇ ਗੁਰਮਤ ਸੂਚਨਾ ਹੈ, ਹੋਰਨਾਂ ਮਤਾਂ ਵਿੱਚ ਨਹੀਂ। ਬਿਲਾਵਲ ਸਵੇਰ ਹੋਈ ਤੇ ਗਾਉਂਦੇ ਹਨ। ਯਥਾ- ‘ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ’ (੮੪੮)। ੨. ਜਿਕੁਰ ਮਾਰੂ ਰਾਗ ਸੋਗ ਦੀ ਨਿਸ਼ਾਨੀ ਹੈ, ਇਕੁਰ ਬਿਲਾਵਲ ਖ਼ੁਸ਼ੀ ਦੀ, ਇਸੇ ਤੋਂ ਬਿਲਾਵਲ ਦਾ ਅਰਥ ਖ਼ੁਸ਼ੀ ਹੋ ਗਿਆ ਹੈ** । ਯਥਾ- ‘ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ’ (੮੪੯), ਤਥਾ-’ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ’ (੧੫੦)। *ਕ੍ਰਿਤ ਡਾਕਟਰ ਚਰਨ ਸਿੰਘ ਜੀ%**ਇਸ ਕਹਾਵਤ ਤੋਂ ਵੀ ਖ਼ੁਸ਼ੀ ਅਰਥ ਸਿੱਧ ਹੁੰਦਾ ਹੈ-ਜਿਥੇ ਪੈਸਾ ਖੋਲ੍ਹੀਏ ਉਥੇ ਬਿਲਾਵਲ ਰਾਗ। ।
ਬਿਲਾਵਲ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ