[ਸੰ:। ਸੰਸਕ੍ਰਿਤ, ਵਿਹੰਗਮ=ਜੋ ਹਵਾ ਵਿੱਚ ਚੱਲੇ] ੧. ਪੰਛੀ। ਦੇਖੋ, ‘ਭੁਇਅੰਗਮ’ ੨. ਪੰਛੀਆਂ ਵਾਂਙ ਜੋ ਭੋਜਨ ਦਾ ਆਹਾਰ ਨਾ ਕਰੇ ਤੇ ਜੋ ਸੁੱਤੇ ਸਿਧ ਮਿਲ ਜਾਵੇ ਯਾ ਮੰਗ ਕੇ ਲੈ ਲਵੇ ਉਸ ‘ਤੇ ਨਿਰਬਾਹ ਕਰੇ, ਵਿਰੱਕਤ ਸਾਧੂ। ਯਥਾ- ‘ਰਹੈ ਬਿਹੰਗਮ ਕਤਹਿ ਨ ਜਾਈ’ (੩੪੦), ਵਿਰੱਕਤ ਹੋ ਕੇ ਇਸ ਜਗ੍ਹਾ ਬੈਠੇ, ਹੋਰ ਕਿਤੇ ਨਾ ਭਟਕੇ* । ੩. [ਸੰਪ੍ਰਦਾ, ਬਿ+ਅਹੰ+ਗਮ] ਅਹੰਗਤਾ ਤੋਂ ਰਹਿਤ ਹੋ ਕੇ ਵਿਚਰੇ। *ਸਿੱਖਾਂ ਵਿੱਚ ਬਿਹੰਗਮ ਅਕਸਰ ਨਿਹੰਗ ਸਿੰਘਾਂ ਨੂੰ ਕਹਿੰਦੇ ਹਨ ਜੋ ਵਿਰੱਕਤ ਜੀਵਨ ਬਸਰ ਕਰਦੇ ਹੋਣ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ