[ਸੰ:। ਦੇਖੋ, ‘ਬੁਝ ੩.’। ਆਰ੍ਹ੍ਹਤ੍ਤ=ਸਬਰਾਇਆ। ਬੁਝ+ਆਰਤ-ਜਿਸ ਨੂੰ ਸਮਝਣ ਵਿੱਚ ਆਦਮੀ ਘਬਰਾਵੇ] ਪਹੇਲੀ, ਸਮਝੌਤੀ, ਬੁਝਾਰਤ। ਯਥਾ- ‘ਦੇਇ ਬੁਝਾਰਤ ਸਾਰਤਾ’ (੨੧੭), ਦੇਂਦਾ ਹੈ ਬੁਝਾਰਤਾਂ ਤੇ ਸੈਨਤਾਂ। ਐਸੇ ਤਰੀਕੇ ਨਾਲ ਦੱਸਦਾ ਹੈ ਕਿ ਉਹ ਤਾਂ ਦੱਸਦਾ ਹੈ ਪਰ ਸਮਝਣ ਵਾਲਿਆਂ ਨੂੰ ਉਹ ਪਹੇਲੀ ਲੱਗਦੀ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ