[email protected]

ਇਹ ਸੁੱਧੂ ਦਾ ਪੁਤ੍ਰ ਲਹੌਰ ਦਾ ਘੁਮਿਆਰ ਸਿੱਖ ਸੀ. ਇਸ ਨੇ ਇੱਕ ਵਾਰ ਬਹੁਤ ਵਡਾ ਪਚਾਵਾ ਤਿਆਰ ਕਰਕੇ ਗੁਰੂ ਅਰਜਨਦੇਵ ਜੀ ਦੇ ਹਜੂਰ ਅਰਦਾਸ ਕਰਾਈ ਕਿ ਆਵਾ ਪੱਕਾ ਨਿਕਲੇ. ਸੰਗਤਿ ਨੇ ਜਦ ਪ੍ਰਸਾਦ ਛਕਕੇ ਅਰਦਾਸ ਕੀਤੀ, ਤਦ ਭਾਈ ਲੱਖੂ ਨੇ ਜੋ ਪ੍ਰਸਾਦ ਵਰਤੋ ਪਿੱਛੋਂ ਆਇਆ ਸੀ, ਆਖਿਆ ਕਿ ਪਚਾਵਾ ਪਿੱਲਾ ਰਹੇਗਾ. ਜਦ ਇੱਟਾਂ ਪਿੱਲੀਆਂ ਨਿਕਲੀਆਂ, ਤਦ ਬੁੱਧੂ ਨੇ ਸਤਿਗੁਰਾਂ ਦੇ ਹਜੂਰ ਬੇਨਤੀ ਕੀਤੀ. ਸਤਿਗੁਰਾਂ ਨੇ ਫਰਮਾਇਆ ਕਿ ਪ੍ਰੇਮੀ ਸਿੱਖ ਦਾ ਵਚਨ ਅਟਲ ਹੈ. ਪਰ ਤੇਰੀਆਂ ਇੱਟਾਂ ਪੱਕੀਆਂ ਦੇ ਮੁੱਲ ਵਿਕਣਗੀਆਂ. ਸੋ ਲਹੌਰ ਵਿੱਚ ਬਰਸਾਤ ਦੀ ਰੁੱਤੇ ਮਹਿਂਗੇ ਮੁੱਲ ਵਿਕ ਗਈਆਂ. ਇਹ ਆਵਾ ਲਹੌਰ ਤੋਂ ਤਿੰਨ ਮੀਲ ਪੁਰ ਸ਼ਾਲਾਮਾਰ ਦੀ ਸੜਕ ਤੋਂ ਦੱਖਣ ਵੱਲ ਸੀ, ਜਿੱਥੇ ਹੁਣ ਸ਼ਾਹੀ ਸੜਕ ਪਾਸ ਦੇਸੀ ਈਸਾਈਆਂ ਦਾ ਕਬਰਿਸਤਾਨ ਹੈ. ਇਸ ਆਵੇ ਪੁਰ ਮਹਾਰਾਜਾ ਰਣਜੀਤਸਿੰਘ ਜੀ ਦੇ ਇਟੇਲੀਅਨ ਜਨਰਲ Avitabile ਅਵੀਤਾਬੀਲ¹ ਨੇ ਆਪਣੀ ਕੋਠੀ ਬਣਵਾਈ ਸੀ, ਜਿਸ ਦਾ ਹੁਣ ਕੋਈ ਨਿਸ਼ਾਨ ਨਹੀਂ ਦੇਖੀਦਾ. ਬੁੱਧੂ ਦਾ ਪਿਤਾ ਸੁੱਧੂ, ਸ਼ਾਹੀ ਘੁਮਿਆਰ ਸੀ, ਜੋ ਸਰਕਾਰੀ ਇਮਾਰਤਾਂ ਲਈ ਇੱਟਾਂ ਪਕਾਇਆ ਕਰਦਾ ਸੀ. ਖਾਸ ਕਰਕੇ ਨੂਰਜਹਾਂ ਦੇ ਭਾਈ ਅੱਬੁਲਹਸਨ (ਆਸਫ਼ਜਾਹ) ਦੇ ਮਹਿਲ ਲਈ ਸੁੱਧੂ ਨੇ ਲਹੌਰ ਬਹੁਤ ਆਵੇ ਲਗਾਏ ਸਨ। ੨. ਸੁਲਤਾਨਪੁਰ ਨਿਵਾਸੀ ਇੱਕ ਛੀਂਬਾ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਆਤਮਗਿਆਨੀ ਹੋਇਆ। ੩. ਦੇਖੋ, ਬਾਜਕ। ੪. ਦੇਖੋ, ਬੁੱਧੂਸ਼ਾਹ। ੫. ਪੰਜਾਬੀ ਵਿੱਚ ਵ੍ਯੰਗ ਨਾਲ ਮੂਰਖ ਨੂੰ ਭੀ ਬੁੱਧੂ ਆਖਦੇ ਹਨ. ¹ਦੇਖੋ, ਅਬੂਤਬੇਲਾ.

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found