[ਸੰ:। ਫ਼ਾਰਸੀ, ਬਯਾਬਾਨ] ੧. ਉਜਾੜ, ਮਸਾਣ ਭੂਮੀ। ਯਥਾ- ‘ਛੁਟੈਗੀ ਬੇਬਾਣਿ’ (੪੩), ਹੇ ਦੇਹ! ਉਜਾੜ (ਮਸਾਣ ਭੂਮੀ) ਵਿਖੇ ਤੂੰ ਛੱਡੀ ਜਾਵੇਂਗੀ। ੨. [ਸੰ:। ਸੰਸਕ੍ਰਿਤ, ਵਿਮਾਨ=ਦੇਵਤਿਆਂ ਦਾ ਰੱਥ] ਦੇਵਤਿਆਂ ਦਾ ਉਡਨ ਖਟੋਲਾ। ਇਸ ਤੋਂ ਮੁਹਾਵਰੇ ਵਿੱਚ ਉਸ ਤਖ਼ਤੇ ਨੂੰ ਕਹਿ ਦੇਂਦੇ ਹਨ ਜਿਸ ਵਿੱਚ ਮ੍ਰਿਤਕ ਦੀ ਲੋਥ ਨੂੰ ਧਰਦੇ ਹਨ, ਦੁਆਲੇ ਸਜਾਵਟ ਕਰਦੇ ਹਨ ਤੇ ਚਾ ਕੇ ਮਸਾਣਾਂ ਨੂੰ ਲੈ ਜਾਂਦੇ ਹਨ। ਬੇਬਾਣ। ਯਥਾ- ‘ਬੇਬਾਣੁ ਹਰਿ ਰੰਗੁ ਗੁਰ ਭਾਵਏ’ (੯੨੩), ਹਰੀ ਦੇ ਰੰਗ ਦਾ ਬੇਬਾਣ ਗੁਰੂ ਨੂੰ ਭਾਉਂਦਾ ਹੈ, ਭਾਵ ਜਿਸ ਬੇਬਾਣ ਦੀ ਫ਼ਜ਼ੂਲ ਸਜਾਵਟ ਨਾ ਹੋਵੇ, ਨਾ ਰੋਣਾ ਪਿੱਟਣਾ ਹੋਵੇ, ਪਰ ਹਰੀ ਕੀਰਤਨ ਹੁੰਦਾ ਜਾਵੇ, ਜਿਸ ਨਾਲ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ